ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਹਵਾਈ ਹਮਲੇ ਦੌਰਾਨ ਪਾਕਿ ’ਚ ਕਿੰਨੇ ਮਰੇ, ਵਿਦੇਸ਼ ਸਕੱਤਰ ਨੇ ਨਹੀਂ ਦੱਸਿਆ: ਰੱਖਿਆ ਮੰਤਰੀ

ਭਾਰਤੀ ਹਵਾਈ ਹਮਲੇ ਦੌਰਾਨ ਪਾਕਿ ’ਚ ਕਿੰਨੇ ਮਰੇ, ਵਿਦੇਸ਼ ਸਕੱਤਰ ਨੇ ਨਹੀਂ ਦੱਸਿਆ: ਰੱਖਿਆ ਮੰਤਰੀ

ਪਾਕਿਸਤਾਨ ਦੇ ਬਾਲਾਕੋਟ ਵਿੱਚ ਹਵਾਈ ਹਮਲਿਆਂ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਨੂੰ ਲੈ ਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਵਿਦੇਸ਼ ਸਕੱਤਰ ਦਾ ਬਿਆਨ ਹੀ ਭਾਰਤ ਸਰਕਾਰ ਦਾ ਬਿਆਨ ਹੈ ਤੇ ਉਨ੍ਹਾਂ ਨੇ ਕੋਈ ਅੰਕੜੇ ਨਹੀਂ ਦਿੱਤੇ ਸਨ।

 

 

ਰੱਖਿਆ ਮੰਤਰੀ ਨੇ ਕਿਹਾ ਕਿ ਹਵਾਈ ਹਮਲਿਆਂ ਤੇ 2019 ਦੀਆਂ ਆਮ ਚੋਣਾਂ ਵਿਚਾਲੇ ਕੋਈ ਸਬੰਧ ਨਹੀਂ ਹੈ। ਉਹ ਪਾਕਿਸਤਾਨ ਵਿੱਚ ਭਾਰਤ ਵਿਰੁੱਧ ਕੀਤੀਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ਬਾਰੇ ਮਿਲੀਆ ਖ਼ੁਫ਼ੀਆ ਜਾਣਕਾਰੀ ਦੇ ਆਧਾਰ ਉੱਤੇ ਕੀਤੀ ਗਈ ਕਾਰਵਾਈ ਸੀ। ਉਹ ਫ਼ੌਜੀ ਕਾਰਵਾਈ ਨਹੀਂ ਸੀ।
 

 

ਇੱਥੇ ਵਰਨਣਯੋਗ ਹੈ ਕਿ ਸੋਮਵਾਰ ਨੂੰ ਹਵਾਈ ਫ਼ੌਜ ਦੇ ਮੁਖੀ ਬੀਐੱਸ ਧਨੋਆ ਨੇ ਕਿਹਾ ਸੀ ਕਿ ਬਾਲਾਕੋਟ ਵਿੱਚ ਹਵਾਈ ਹਮਲੇ ਤੋਂ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ। ਜੇ ਬੰਬ ਜੰਗਲ ਵਿੱਚ ਡਿੱਗੇ ਹੁੰਦੇ, ਤਾਂ ਉਹ ਜਵਾਬੀ ਕਾਰਵਾਈ ਕਿਉਂ ਕਰਦਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਅਸੀਂ ਆਪਣਾ ਟੀਚਾ ਪੂਰਾ ਕੀਤਾ ਹੈ। ਏਅਰਫ਼ੋਰਸ ਇਹ ਨਹੀਂ ਗਿਣਦੀ ਕਿ ਕਿੰਨੇ ਲੋਕ ਕਿਸੇ ਹਮਲੇ ਦੌਰਾਨ ਮਾਰੇ ਗਏ ਹਨ। ਇਹ ਜਾਣਕਾਰੀ ਸਰਕਾਰ ਦਿੰਦੀ ਹੈ।

 

 

ਸ੍ਰੀ ਧਨੋਆ ਨੇ ਕਿਹਾ ਸੀ ਕਿ ਜਦੋਂ ਯੋਜਨਾਬੱਧ ਆਪਰੇਸ਼ਨ ਹੁੰਦਾ ਹੈ, ਤਾਂ ਫਿਰ ਤੁਸੀਂ ਯੋਜਨਾ ਉਲੀਕਦੇ ਹੋ ਪਰ ਜਦੋਂ ਕੋਈ ਵਿਰੋਧੀ ਤੁਹਾਡੇ ਉੱਤੇ ਹਮਲਾ ਕਰਦਾ ਹੈ, ਤਾਂ ਉੱਥੇ ਮੌਜੂਦ ਕਿਸੇ ਵੀ ਹਵਾਈ ਜਹਾਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਰੇ ਹਵਾਈ ਜਹਾਜ਼ ਦੁਸ਼ਮਣ ਨਾਲ ਲੜਨ ਦੇ ਪੂਰੀ ਤਰ੍ਹਾਂ ਸਮਰੱਥ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foreign Secretary didn t tell how many people die in Indian Air Force Strikes