ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸੰਸਦ ਅਤੇ 26/11 ਦੇ ਹਮਲੇ ਮਗਰੋਂ PAK 'ਤੇ ਹਵਾਈ ਹਮਲੇ ਲਈ ਤਿਆਰ ਸੀ IAF’

ਹਵਾਈ ਸੈਨਾ ਦੇ ਸਾਬਕਾ ਮੁਖੀ ਬੀਐਸ ਧਨੋਆ ਨੇ ਸ਼ਨਿੱਚਰਵਾਰ ਨੂੰ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ 2001 ਵਿੱਚ ਸੰਸਦ ਉੱਤੇ ਹੋਏ ਅੱਤਵਾਦੀ ਹਮਲੇ ਅਤੇ 2008 ਵਿੱਚ ਮੁੰਬਈ ਅੱਤਵਾਦੀ ਧਮਾਕੇ ਸਮੇਂ, ਭਾਰਤੀ ਹਵਾਈ ਫੌਜ ਪਾਕਿਸਤਾਨ ਵਿੱਚ ਇੱਕ ਅੱਤਵਾਦੀ ਕੈਂਪ ਉੱਤੇ ਹਵਾਈ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਮੌਕੇ ਦੀਆਂ ਸਰਕਾਰਾਂ ਨੇ ਇਜਾਜ਼ਤ ਨਹੀਂ ਸੀ ਦਿੱਤੀ। 

 

ਧਨੋਆ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਸੀ ਕਿ 26/11 ਦੇ ਹਮਲੇ ਤੋਂ ਬਾਅਦ ਏਅਰਫੋਰਸ ਪੂਰੀ ਤਰ੍ਹਾਂ ਤਿਆਰ ਸੀ, ਪਰ ਸਰਕਾਰ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ। ਉਸ ਨੇ ਇਹ ਗੱਲ ਮੁੰਬਈ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਵਿਦਿਆਰਥੀਆਂ ਅਤੇ ਹੋਰਾਂ ਨੂੰ ਸੰਬੋਧਨ ਕਰਦਿਆਂ ਕਹੀ।
 

ਸਾਨੂੰ 2001 ਅਤੇ 2008 'ਚ ਵੀ ਸੀ ਅੱਤਵਾਦੀ ਕੈਂਪਾਂ ਬਾਰੇ ਜਾਣਕਾਰੀ
 

ਉਨ੍ਹਾਂ ਕਿਹਾ ਕਿ ਸਾਨੂੰ ਪਤਾ ਸੀ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਹਨ। ਇਨ੍ਹਾਂ ਕੈਂਪਾਂ ਦੀ ਲੋਕੇਸ਼ਨ ਦਾ ਪਤਾ ਸੀ। ਅਸੀਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਤਿਆਰ ਸੀ। ਪਰ ਇਹ ਇਕ ਰਾਜਨੀਤਿਕ ਫ਼ੈਸਲਾ ਸੀ ਕਿ ਹਮਲਾ ਕਰਨਾ ਹੈ ਜਾਂ ਨਹੀਂ। 

 

ਬੀਐਸ ਧਨੋਆ 31 ਦਸੰਬਰ, 2016 ਤੋਂ 30 ਸਤੰਬਰ, 2019 ਤੱਕ ਭਾਰਤੀ ਹਵਾਈ ਸੈਨਾ ਦੇ ਮੁਖੀ ਰਹੇ। ਉਨ੍ਹਾਂ ਕਿਹਾ ਕਿ 2001 ਵਿੱਚ ਦੇਸ਼ ਦੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੀ ਹਵਾਈ ਸੈਨਾ ਨੇ ਪਾਕਿਸਤਾਨ ਵਿਰੁੱਧ ਹਵਾਈ ਹਮਲੇ ਦੀ ਗੱਲ ਕੀਤੀ ਸੀ ਪਰ ਤਤਕਾਲੀ ਸਰਕਾਰ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਧਨੋਆ ਨੇ ਕਿਹਾ ਕਿ ਅਸ਼ਾਂਤੀ ਅਤੇ ਅੱਤਵਾਦ ਹੀ ਪਾਕਿਸਤਾਨ ਦੇ ਹਥਿਆਰ ਹਨ। ਜੇ ਸ਼ਾਂਤੀ ਸਥਾਪਤ ਹੁੰਦੀ ਹੈ ਤਾਂ ਪਾਕਿਸਤਾਨ ਬਹੁਤ ਸਾਰੀਆਂ ਸਹੂਲਤਾਂ ਗੁਆ ਦੇਵੇਗਾ।
 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Air Chief BS Dhanoa says Indian Air Force was ready for air strike in Pakistan after Parliament Attack and Mumbai Terror Attack but then governments did not give permission