ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਨੇ ਪਤੀ ਖਿਲਾਫ ਦਰਜ ਕਰਵਾਈ ਸ਼ਿਕਾਇਤ

ਸਾਬਕਾ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਵਾਇਖੋਮ ਸੂਰਜਲਤਾ ਦੇਵੀ ਨੇ ਆਪਣੇ ਪਤੀ ਵਿਰੁੱਧ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਰਜੁਨ ਅਵਾਰਡ ਜਿੱਤ ਚੁੱਕੀ ਸੂਰਜਲਤਾ ਨੇ ਸ਼ਿਕਾਇਤ ਕਿਹਾ ਹੈ ਕਿ ਉਸਦਾ ਪਤੀ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਪਤੀ ਨੇ ਦਾਜ ਲਈ ਉਸਨੂੰ ਕੁੱਟਿਆ। 39 ਸਾਲਾ ਸੂਰਜਲਤਾ ਨੇ ਬੁੱਧਵਾਰ ਨੂੰ ਇੰਫਾਲ ਇਸ ਗੱਲ ਦਾ ਖੁਲਾਸਾ ਕੀਤਾ।

 

ਉਨਾਂ ਆਪਣੇ ਪਤੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ, '8 ਨਵੰਬਰ 2019 ਨੂੰ ਜਦੋਂ ਮੈਨੂੰ ਆਲ ਇੰਡੀਆ ਇੰਟਰ-ਰੇਲਵੇ ਦੇ ਚੋਣਕਾਰ ਵਜੋਂ ਹਾਕੀ ਚੈਂਪੀਅਨਸ਼ਿਪ ਲਈ ਬੁਲਾਇਆ ਗਿਆ ਸੀ। ਮੈਂ ਆਪਣੇ ਪਤੀ ਨਾਲ ਗਈ ਸੀ। ਉਸ ਨੇ ਦਾਜ ਲਈ ਮੈਨੂੰ ਬਹੁਤ ਬੇਰਹਿਮੀ ਨਾਲ ਕੁੱਟਿਆ ਸੀ। 10 ਜਨਵਰੀ ਨੂੰ ਉਹ ਆਪਣੇ ਦੋਸਤਾਂ ਦੀ ਮਦਦ ਨਾਲ ਇੰਫਾਲ ਪਹੁੰਚੀ ਤੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ।'

 

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੂਰਜਲਤਾ ਨੂੰ ਉਸਦੇ ਪਤੀ ਦੁਆਰਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ ਹੈ। ਸੂਰਜਲਤਾ ਦਾ ਵਿਆਹ ਸ਼ਾਂਤਾਕੁਮਾਰ ਨਾਲ 2005 ਵਿੱਚ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਘਟਨਾ ਪੰਜਾਬ ਦੀ ਹੈ ਜਦੋਂ ਕਿ ਸੂਰਜਲਤਾ ਨੇ ਇੰਫਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਮਾਮਲੇ ਕੇਸ ਕਪੂਰਥਲਾ ਪੁਲਿਸ ਥਾਣੇ ਤਬਦੀਲ ਕਰ ਦਿੱਤਾ ਗਿਆ ਹੈ।

 

ਸੂਰਜਲਤਾ ਦੀ ਕਪਤਾਨੀ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ 2002 ਦੀਆਂ ਰਾਸ਼ਟਰਮੰਡਲ ਖੇਡਾਂ ਸੋਨ ਤਗਮਾ ਜਿੱਤਿਆ ਸੀ। 2007 ਦੀ ਬਾਲੀਵੁੱਡ ਫਿਲਮ ਚੱਕ ਦੇ ਇਸ ਤੋਂ ਪ੍ਰੇਰਿਤ ਇਕ ਫਿਲਮ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former captain of Indian women s hockey team lodged complaint against husband