ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ CBI ਮੁਖੀ ਆਲੋਕ ਵਰਮਾ ਨੇ ਨੌਕਰੀ ਤੋਂ ਦਿੱਤਾ ਅਸਤੀਫ਼ਾ

ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਨੇ ਸੀਬੀਆਈ ਮੁਖੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੇ ਇੱਕ ਦਿਨ ਬਾਅਦ ਆਪਣੀ ਨੌਕਰੀ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਆਲੋਕ ਵਰਮਾਂ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨਸਾਫ ਨੂੰ ਦਰੜਿਆ ਗਿਆ ਤੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਲਈ ਪੂਰੀ ਤੈਅਸ਼ੁਦਾ ਕਾਰਵਾਈ ਨੂੰ ਹੀ ਪੁੱਠਾ ਕਰ ਦਿੱਤਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਸ ਤੋਂ ਪਹਿਲਾਂ ਆਲੋਕ ਵਰਮਾ ਨੂੰ ਵੀਰਵਾਰ ਨੂੰ ਪੀਐਮ ਮੋਦੀ, ਵਿਰੋਧੀ ਧੜੇ ਦੇ ਕਾਂਗਰਸੀ ਲੀਡਰ ਮਲਿਕਾਅਰਜੁਨ ਅਤੇ ਇੱਕ ਜੱਜ ਦੇ ਸਾਂਝੇ ਪੈਨਲ ਨੇ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੇੀ। ਜਿਸ ਤੋਂ ਬਾਅਦ ਆਲੋਕ ਵਰਮਾ ਦਾ ਟਰਾਂਸਫਰ ਕਰਕੇ ਉਨ੍ਹਾਂ ਨੂੰ ਡੀਜੀ, ਫ਼ਾਇਰ ਸਰਵਿਸਸ ਸਿਵਲ ਡਿਫੈਂਸ ਅਤੇ ਹੋਮ ਗਾਰਡ ਬਣਾਇਆ ਗਿਆ ਸੀ। 

 

ਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸ਼ੁੱਕਰਵਾਰ ਨੂੰ ਆਲੋਕ ਵਰਮਾ ਨੇ ਫ਼ਾਇਰ ਸਰਵਿਸਸ ਦੇ ਡੀਜੀ ਦਾ ਅਹੁਦਾ ਠੁਕਰਾਉ਼ਂਦਿਆਂ ਆਪਣੀ ਨੌਕਰੀ ਤੋਂ ਹੀ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਵਰਮਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਟਰਾਂਸਫਰ ਉਨ੍ਹਾਂ ਦੇ ਵਿਰੋਧ ਚ ਰਹਿਣ ਵਾਲੇ ਇੱਕ ਵਿਅਕਤੀ ਵਲੋਂ ਲਗਾਏ ਗਏ ਝੂਠੇ, ਬੇਬੁਨਿਆਦ ਤੇ ਜਾਅਲੀ ਦੋਸ਼ਾਂ ਦੇ ਆਧਾਰ ਤੇ ਕੀਤਾ ਗਿਆ।

 

ਪੀਐਮ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਚੋਣ ਕਮੇਟੀ ਨੇ ਭ੍ਰਿਸ਼ਟਾਚਾਰ ਅਤੇ ਕਾਰਗੁਜ਼ਾਰੀ ਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਕਾਰਨ ਵੀਰਵਾਰ ਨੂੰ ਆਲੋਕ ਵਰਮਾ ਨੂੰ ਸੀਬੀਆਈ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

 

ਦੱਸਣਯੋਗ ਹੈ ਕਿ ਆਲੋਕ ਵਰਮਾ ਅਗਲੇ ਕੁਝ ਦਿਨਾਂ ਚ ਰਿਟਾਇਰ ਹੋਣ ਵਾਲੇ ਸਨ।

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former CBI chief Alok Verma resigns from job