ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਸੀਈਓ ਚੰਦਾ ਕੋਚਰ ਨੇ ਕੀਤੀ ਨਿਯਮਾਂ ਦੀ ਉਲੰਘਣਾ : ICICI  ਬੈਂਕ

ਸਾਬਕਾ ਸੀਈਓ ਨੰਦਾ ਕੋਚਰ ਨੇ ਕੀਤੀ ਨਿਯਮਾਂ ਦੀ ਉਲੰਘਣਾ : ICICI  ਬੈਂਕ

ਆਈਸੀਆਈਸੀਆਈ ਬੈਂਕ ਲਿਮਿਟਿਡ ਨੇ ਬੁੱਧਵਾਰ ਨੁੰ ਕਿਹਾ ਕਿ ਸਾਬਕਾ ਮੁੱਖ ਕਾਰਜਕਾਰੀ ਚੰਦਾ ਕੋਚਰ ਦੇ ਨੌਕਰੀ ਛੱਡਣ ਨੂੰ ਉਹ ‘ਟਰਮੀਨੇਸ਼ਨ ਫਾਰ ਕਾਊਨ’ ਦੀ ਤਰ੍ਹਾਂ ਮੰਨਣਗੇ ਕਿਉਂਕਿ ਇਨਕੁਆਰੀ ਰਿਪੋਰਟ ਵਿਚ ਇਹ ਗੱਲ ਨਿਕਲਕੇ ਸਾਹਮਣੇ ਆਈ ਹੈ ਕਿ ਉਨ੍ਹਾਂ ਅੰਦਰੂਨੀ ਬੈਂਕ ਨੀਤੀਆਂ ਦੀ ਉਲੰਘਣਾ ਕੀਤੀ ਹੈ।

 

ਆਈਸੀਆਈਸੀਆਈ ਬੈਂਕ ਨੇ ਕਿਹਾ ਕਿ ਕੋਚਰ ਦੇ ਅਸਤੀਫੇ ਨੂੰ ਉਨ੍ਹਾਂ ਦੇ ਗਲਤ ਕੰਮਾਂ ਲਈ ਬਰਖਾਸਤਗੀ ਦੇ ਤੌਰ ’ਤੇ ਲਿਆ ਜਾਵੇਗਾ ਅਤੇ ਬੋਨਸ ਸਮੇਤ ਉਨ੍ਹਾਂ ਦੇ ਹੋਰ ਭੁਗਤਾਨਾਂ ਨੂੰ ਰੋਕਿਆ ਜਾਵੇਗਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਚੰਦਾ ਕੋਚਰ ਨੇ ਪਿਛਲੇ ਸਾਲ ਅਕਤੂਬਰ ਵਿਚ ਉਨ੍ਹਾਂ ਦੋਸ਼ਾਂ ਦੇ ਬਾਅਦ ਅਸਤੀਫਾ ਦੇ ਦਿੱਤਾ ਸੀ, ਜਿਨ੍ਹਾਂ ਵਿਚ ਇਹ ਕਿਹਾ ਗਿਆ ਕਿ ਉਨ੍ਹਾਂ ਕੰਜਿਊਮਰ ਇਲੈਕਟ੍ਰੋਨਿਕ ਐਂਡ ਆਇਲ ਐਂਡ ਗੈਸ ਕੰਪਨੀ ਵੀਡੀਓਕਾਨ ਦਾ ਪੱਖ ਲੈਂਦੇ ਹੋਏ ਨਿਯਮਾਂ ਦੀ ਅਣਦੇਖੀ ਕਰਕੇ ਉਨ੍ਹਾਂ ਕਰਜ਼ਾ ਦਿੱਤਾ।

 

 

ਇਸ ਤੋਂ ਪਹਿਲਾਂ ਵੀਡੀਓਕਾਨ ਗਰੁੱਪ ਨੂੰ ਸਾਲ 2012 ਵਿਚ 3250 ਕਰੋੜ ਰੁਪਏ ਦਾ ਬੈਂਕ ਲੋਨ ਦੇਣ ਦੇ ਮਾਮਲੇ ਵਿਚ ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਐਫਆਈਆਰ ਵਿਚ ਨਾਮਜਦ ਕੀਤਾ ਹੈ। ਇਸ ਐਫਆਈਆਰ ਵਿਚ ਵੀਡੀਓਕਾਨ ਦੇ ਮੈਨੇਜਿੰਗ ਡਾਇਰੈਕਟਰ ਵੀ ਐਨ ਧੂਤ ਦਾ ਨਾਮ ਵੀ ਸ਼ਾਮਲ ਹੈ।
 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former CEO Chanda Kochhar violated code of conduct says ICICI Bank