ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਦੇ ਸਾਬਕਾ CM ਰਮਨ ਸਿੰਘ ਦਾ PA ਬਲਾਤਕਾਰ ਦੇ ਦੋਸ਼ ’ਚ ਗ੍ਰਿਫਤਾਰ

ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਦੀ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਦੇ ਨਿੱਜੀ ਸਹਾਇਕ (ਪੀ..) ਨੂੰ ਇਕ ਬੱਚੀ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਰਾਏਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਅੱਜ ਇਥੇ ਦੱਸਿਆ ਕਿ ਪੁਲਿਸ ਨੇ ਇੱਕ 16 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਓਮ ਪ੍ਰਕਾਸ਼ ਗੁਪਤਾ (ਕਰੀਬ 50 ਸਾਲ) ਨੂੰ ਗ੍ਰਿਫਤਾਰ ਕੀਤਾ ਹੈ

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੇ ਸ਼ਹਿਰ ਦੇ ਮਹਿਲਾ ਥਾਣੇ ਸ਼ਿਕਾਇਤ ਕੀਤੀ ਕਿ ਉਹ ਰਾਜਨੰਦਗਾਂਵ ਜ਼ਿਲ੍ਹੇ ਦੀ ਵਸਨੀਕ ਹੈ ਤੇ 2015 ਉਸਦੇ ਪਿਤਾ ਨੇ ਉਸ ਨੂੰ ਗੁਪਤਾ ਕੋਲ ਪੜ੍ਹਾਈ ਕਰਨ ਲਈ ਭੇਜਿਆ ਸੀ ਉਹ ਗੁਪਤਾ ਦੇ ਘਰ ਘਰੇਲੂ ਕੰਮ ਵੀ ਕਰਦੀ ਸੀ

 

ਲੜਕੀ ਨੇ ਦੋਸ਼ ਲਾਇਆ ਹੈ ਕਿ ਗੁਪਤਾ ਉਸ ਨੂੰ 2016 ਨਯਾ ਰਾਏਪੁਰ ਦੇ ਇੱਕ ਘਰ ਲੈ ਗਿਆ ਤੇ ਉਸ ਨਾਲ ਸਰੀਰਕ ਸ਼ੋਸ਼ਣ ਕੀਤਾ ਜੋ 18 ਦਸੰਬਰ 2019 ਤੱਕ ਚਲਦਾ ਰਿਹਾ ਗੁਪਤਾ ਨੇ ਇਸ ਦੌਰਾਨ ਲੜਕੀ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ ਸੀ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਅਕਸਰ ਘੱਟ ਮਿਲਣ ਜਾਂਦੇ ਸੀ, ਇਸ ਲਈ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦੇ ਸਕੀ

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਸ਼ਹਿਰ ਦੇ ਇੱਕ ਸਕੂਲ 11ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਸਕੂਲ ਦੇ ਹੋਸਟਲ ਵਿੱਚ ਰਹਿੰਦੀ ਹੈ ਉਹ ਇਕ ਐਨਜੀਓ ਦੇ ਕਾਰਕੁਨਾਂ ਸਮੇਤ ਥਾਣੇ ਪਹੁੰਚੀ ਸੀ ਅਧਿਕਾਰੀਆਂ ਨੇ ਕਿਹਾ ਕਿ ਲੜਕੀ ਦੇ ਪਿਤਾ ਗੁਪਤਾ ਦੇ ਸੰਪਰਕ ਕਿਵੇਂ ਆਏ, ਇਸ ਸਬੰਧ ਜਾਣਕਾਰੀ ਮੰਗੀ ਜਾ ਰਹੀ ਹੈ

 

ਉਨ੍ਹਾਂ ਕਿਹਾ ਕਿ ਗੁਪਤਾ ਨੂੰ ਲੜਕੀ ਦੀ ਸ਼ਿਕਾਇਤਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਗੁਪਤਾ ਖ਼ਿਲਾਫ਼ ਬੱਚਿਆਂ ਦੇ ਬਲਾਤਕਾਰ ਅਤੇ ਜਿਨਸੀ ਅਪਰਾਧ ਐਕਟ 2012 ਤਹਿਤ ਕਾਰਵਾਈ ਕੀਤੀ ਗਈ ਹੈ

 

ਇਥੇ ਗੁਪਤਾ ਦੀ ਗ੍ਰਿਫਤਾਰੀਤੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਹੈ ਕਿ ਪੁਲਿਸ ਤੋਂ ਤੱਥਾਂ ਬਾਰੇ ਜਾਣਕਾਰੀ ਮੰਗੀ ਗਈ ਹੈ ਤੱਥਾਂ ਤੋਂ ਬਿਨਾਂ ਕੁਝ ਕਹਿਣਾ ਸੰਭਵ ਨਹੀਂ ਹੈ ਰਮਨ ਸਿੰਘ ਦਾ ਨਿੱਜੀ ਸਹਾਇਕ ਗੁਪਤਾ ਪਿਛਲੇ ਲਗਭਗ 15 ਸਾਲਾਂ ਤੋਂ ਸਿੰਘ ਦੇ ਨਾਲ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Chhattisgarh CM Raman Singh s PA arrested in charges of rape