ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਲਿਆ ਹਲਫ਼

ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਰੰਜਨ ਗੋਗੋਈ ਨੇ ਅੱਜ ਵੀਰਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਹੰਗਾਮਾ ਕੀਤਾ ਅਤੇ ਸਦਨ ਤੋਂ ਵਾਕਆਊਟ ਕਰ ਗਏ। ਇਸ ਤੋਂ ਬਾਅਦ ਰਾਜ ਸਭਾ 'ਚ ਮੌਜੂਦ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵਿਰੋਧੀ ਧਿਰ ਦੇ ਵਿਰੋਧ ਦੀ ਨਿਖੇਧੀ ਕੀਤੀ।
 

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਨਾਮਵਰ ਜੱਜਾਂ ਨੇ ਇਸ ਸਦਨ ਦੀ ਇੱਜ਼ਤ ਵਧਾਈ ਹੈ, ਪਰ ਇਸ ਤਰ੍ਹਾਂ ਵਿਰੋਧੀ ਧਿਰ ਵੱਲੋਂ ਰੋਸ ਪ੍ਰਗਟਾਉਣਾ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ, "ਰਾਜ ਸਭਾ 'ਚ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੇ ਕਈ ਉੱਘੇ ਵਿਅਕਤੀਆਂ ਦੀ ਇੱਕ ਮਹਾਨ ਪਰੰਪਰਾ ਹੈ, ਜਿਨ੍ਹਾਂ 'ਚ ਸਾਬਕਾ ਸੀ.ਜੇ.ਆਈ. ਵੀ ਸ਼ਾਮਲ ਹਨ। ਗੋਰੋਈ, ਜਿਨ੍ਹਾਂ ਨੇ ਅੱਜ ਸਹੁੰ ਚੁੱਕੀ ਹੈ, ਉਹ ਨਿਸ਼ਚਤ ਤੌਰ 'ਤੇ ਆਪਣਾ ਸਰਬੋਤਮ ਯੋਗਦਾਨ ਦੇਣਗੇ।" ਸਹੁੰ ਚੁੱਕ ਸਮਾਗਹ ਦੌਰਾਨ ਵਾਕਆਊਟ 'ਤੇ ਪ੍ਰਸਾਦ ਨੇ ਕਿਹਾ, "ਅਜਿਹਾ ਕਰਨਾ ਗਲਤ ਸੀ।"
 

ਹੰਗਾਮੇ ਦੌਰਾਨ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਕਿਹਾ, "ਸਾਡੇ ਸਾਰਿਆਂ ਦੀ ਆਪਣੀ-ਆਪਣੀ ਰਾਏ ਹੋ ਸਕਦੀ ਹੈ ਪਰ ਸਦਨ 'ਚ ਇਸ ਤਰ੍ਹਾਂ ਰਾਸ਼ਟਰਪਤੀ ਦੇ ਫ਼ੈਸਲੇ ਦਾ ਵਿਰੋਧ ਕਰਨਾ ਗਲਤ ਹੈ।"
 

ਦੱਸ ਦੇਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਗੋਗੋਈ ਦੇਸ਼ ਦੇ 46ਵੇਂ ਚੀਫ਼ ਜਸਟਿਸ ਸਨ। ਉਨ੍ਹਾਂ ਨੇ ਇਹ ਅਹੁਦਾ 3 ਅਕਤੂਬਰ 2018 ਤੋਂ 17 ਨਵੰਬਰ 2019 ਤੱਕ ਸੰਭਾਲਿਆ ਸੀ। 9 ਨਵੰਬਰ 2019 ਨੂੰ ਗੋਗੋਈ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਅਯੁੱਧਿਆ ਵਿਵਾਦ 'ਚ ਸਾਲਾਂ ਤੋਂ ਲੰਬਿਤ ਫੈਸਲਾ ਸੁਣਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਵਾਲੇ ਬੈਂਚ ਨੇ ਕਈ ਹੋਰ ਮਾਮਲਿਆਂ ਵਿੱਚ ਫੈਸਲਾ ਸੁਣਾਇਆ ਸੀ। ਇਨ੍ਹਾਂ 'ਚ ਰਾਫੇਲ ਲੜਾਕੂ ਜਹਾਜ਼ ਸੌਦਾ ਅਤੇ ਸਬਰੀਮਾਲਾ ਮੰਦਰ 'ਚ ਹਰੇਕ ਉਮਰ ਦੀਆਂ ਔਰਤਾਂ ਦੀ ਐਂਟਰੀ ਦਾ ਕੇਸ ਸ਼ਾਮਲ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Chief Justice of India Ranjan Gogoi takes oath as Rajya Sabha MP