ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਨਾ ’ਚ ਦਿਨ ਦਿਹਾੜੇ ਕਤਲ, CCTV ’ਚ ਕੈਦ ਹੋਈ ਵਾਰਦਾਤ

ਪਟਨਾ ’ਚ ਦਿਨ ਦਿਹਾੜੇ ਕਤਲ, CCTV ’ਚ ਕੈਦ ਹੋਈ ਵਾਰਦਾਤ

ਰਾਜਧਾਨੀ ਪਟਨਾ ਵਿਚ ਅਪਰਾਧ ਦੀਆਂ ਘਟਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦਿਨ ਦਿਹਾੜੇ ਸੜਕ ਉਤੇ ਗੋਲੀ ਮਾਰਕ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਪਟਲਾ ਦੇ ਪੱਤਰਕਾਰ ਨਗਰ ਥਾਣੇ ਦੇ ਚਿੱਤਰਗੁਪਤ ਨਗਰ ਦੀ ਹੈ, ਜਿੱਥੇ ਬੇਖੌਫ ਅਪਰਾਧੀਆਂ ਨੇ ਦਿਨਦਿਹਾੜੇ ਸਾਬਕਾ ਪਰਿਸ਼ਦ ਨਾਗੇਸ਼ਵਰ ਰਾਏ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ। ਸੀਸੀਟੀਵੀ ਵਿਚ ਬਾਈਕ ਸਵਾਰ ਅਪਰਾਧੀ ਕੈਦ ਹੋ ਗਏ।

 

ਦੱਸਿਆ ਜਾ ਰਿਹਾ ਹੈ ਕਿ ਨਾਗੇਸ਼ਵਰ ਰਾਏ ਸਵੇਰੇ ਘਰ ਦੇ ਬਾਹਰ ਸ਼ੈਰ ਕਰ ਰਹੇ ਸਨ। ਇਸ ਦੌਰਾਨ ਬਾਈਕ ਸਵਾਰ ਤਿੰਨ ਬਦਮਾਸ਼ ਉਣੇ ਪਹੁੰਚੇ। ਬਦਮਾਸ਼ਾਂ ਨੇ ਉਨ੍ਹਾਂ ਉਤੇ ਅੰਨ੍ਹੇਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ।

 

ਗੋਲੀ ਚਲਾਉਣ ਨਾਲ ਅਫਰਾ ਤਫਰੀ ਮਚ ਗਈ। ਬਾਈਕ ਸਵਾਰ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ ਅਤੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਉਤੇ ਫਰਾਰ ਹੋ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former councilor murder in patna