ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਵਾਇਰਲ: ਸਾਬਕਾ ਕਾਊਂਸਲਰ ਨੇ ਸੈਲੂਨ 'ਚ ਔਰਤ ਨੂੰ ਲੱਤਾਂ ਨਾਲ ਕੁੱਟਿਆ

ਤਾਮਿਲਨਾਡੂ ਚ ਡੀਐਮਕੇ ਦੇ ਸਾਬਕਾ ਕਾਊਂਸਲਰ ਸੇਲਵਾਕੁਮਾਰ ਦਾ ਇੱਕ ਵੀਡਿਓ ਸਾਹਮਣੇ ਆਇਆ ਹੈ। ਇਸ ਵੀਡਿਓ ਚ ਉਹ ਪੈਰੰਬਲੂਰ ਸਥਿਤ ਸੈਲੂਨ ਚ ਇੱਕ ਔਰਤ ਨੂੰ ਲਗਾਤਾਰ ਲੱਤਾਂ ਮਾਰਦੇ ਦਿੱਖ ਰਹੇ ਹਨ। ਇਸ ਵੀਡਿਓ ਦੇ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨਾਲ ਹੀ ਪਾਰਟੀ ਨੇ ਸੇਲਵਾਕੁਮਾਰ ਦੀ ਪ੍ਰਾਇਮਰੀ ਮੈਂਬਰਸਿ਼ੱਪ ਵੀ ਰੱਦ ਕਰ ਦਿੱਤੀ ਹੈ।

 

 

ਜਾਣਕਾਰੀ ਮੁਤਾਬਕ ਇਹ ਘਟਨਾ 26 ਮਈ 2018 ਦੀ ਹੈ। ਪੁਲਿਸ ਨੇ ਸੇਲਵਾਕੁਮਾਰ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕਰ ਲਿਆ ਹੈ। ਸੀਸੀਟੀਵੀ ਫੁਟੇਜ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਾਬਕਾ ਕਾਊਂਸਲਰ ਜਦੋਂ ਇੱਕ ਔਰਤ ਨੂੰ ਲੱਤਾਂ ਮਾਰ ਰਹੇ ਸਨ, ਤਾਂ ਉੱਥੇ ਮੌਜਦੂ ਕਈ ਔਰਤਾਂ ਉਨ੍ਹਾਂ ਨੂੰ ਰੋਕਣ ਦੀ ਕੋਸਿ਼ਸ਼ ਕਰ ਰਹੀਆਂ ਸਨ। ਪਰ ਸੇਲਵਾਕੁਮਾਰ ਨੇ ਕਿਸੇ ਦੀ ਨਹੀਂ ਸੁਣੀ ਅਤੇ ਔਰਤ ਨੂੰ ਲਗਾਤਾਰ ਕੁੱਟਦੇ ਰਹੇ। ਇਸ ਕੁੱਟਮਾਰ ਦੇ ਕਾਰਨ ਦਾ ਹਾਲੇ ਤੱਕ ਕਾਰਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former counselor beaten woman in the salon with legs video gets viral