ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦਾ ਸਵਾਈਨ ਫ਼ਲੂ ਕਾਰਨ ਦੇਹਾਂਤ

ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦਾ ਮੰਗਲਵਾਰ ਨੂੰ 88 ਸਾਲ ਦੀ ਉਮਰ ਚ ਸਵਾਈਨ ਫ਼ਲੂ ਕਾਰਨ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਅਲਜ਼ਾਈਮਰ ਦੀ ਬੀਮਾਰੀ ਨਾਲ ਪੀੜਤ ਸਨ ਤੇ ਹਾਲ ਹੀ ਕੁਝ ਦਿਨਾਂ ਪਹਿਲਾਂ ਉਨ੍ਹਾਂ ਨੂੰ ਸਵਾਈਨ ਫ਼ਲੂ ਹੋ ਗਿਆ ਸੀ । ਉਨ੍ਹਾਂ ਨੇ ਦਿੱਲੀ ਚ ਆਖਰੀ ਸਾਹ ਲਏ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਦੱਸਦੇਈਏ ਕਿ ਜਾਰਜ ਫ਼ਰਨਾਂਡੇਜ਼ ਰਾਜਸਭਾ ਅਤੇ ਲੋਕਸਭਾ ਦੇ ਮੈਂਬਰ ਵੀ ਰਹਿ ਚੁੱਕੇ ਸਨ। ਉਨ੍ਹਾਂ ਨੇ ਸਮਤਾ ਪਾਰਟੀ ਦੀ ਸਥਾਪਨਾ ਕੀਤੀ ਸੀ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਰੱਖਿਆ ਮੰਤਰੀ ਤੋਂ ਇਲਾਵਾ ਉਹ ਸੰਚਾਰ ਮੰਤਰੀ, ਉਦਯੋਗ ਮੰਤਰੀ, ਰੇਲ ਮੰਤਰੀ ਆਦਿ ਵਰਗੇ ਅਹਿਮ ਮੰਤਰਾਲਿਆਂ ਦਾ ਵੀ ਅਹੁਦਾ ਸੰਭਾਲ ਚੁੱਕੇ ਸਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 

ਜਾਰਜ ਫ਼ਰਨਾਂਡੇਜ਼ 14ਵੀਂ ਲੋਕਸਭਾ ਚ ਮੁਜ਼ੱਫ਼ਰਪੁਰ ਤੋਂ ਜਨਤਾ ਦਲ (ਯੂਨਾਈਟਿਡ) ਦੀ ਟਿਕਟ ਤੇ ਸਾਂਸਦ ਚੁਣੇ ਗਏ ਸਨ। ਉਹ ਸਾਲ 1998 ਤੋਂ 2004 ਤੱਕ ਦੀ ਰਾਸ਼ਟਰੀ ਲੋਕਤਾਂਤਰਿਕ ਗਠਜੋੜ ਦੀ ਕੇਂਦਰੀ ਸਰਕਾਰ ਚ ਰੱਖਿਆ ਮੰਤਰੀ ਸਨ। ਉਹ 1967 ਤੋਂ 2004 ਤੱਕ 9 ਲੋਕਸਭਾ ਚੋਣਾਂ ਜਿੱਤ ਕੇ ਸਾਂਸਦ ਮੈਂਬਰ ਬਣੇ।

 

 

 

 

ਸਮਾਜਿਕ ਵਰਕਰ ਅਤੇ ਸਮਤਾ ਪਾਰਟੀ ਦੀ ਸਾਬਕਾ ਪ੍ਰਧਾਨ ਜਯਾ ਜੇਤਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਰਜ ਫ਼ਰਨਾਂਡੇਜ਼ ਦੀ ਦੇਹ ਦਾ ਅੰਤਿਮ ਸਸਕਾਰ ਭਲਕੇ 30 ਜਨਵਰੀ, ਬੁੱਧਵਾਰ ਨੂੰ ਕੀਤਾ ਜਾਵੇਗਾ।

 

 
 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Defense Minister George Fernandes dies due to swine flu