ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ਦੇ ਜੰਮਪਲ ਸ਼ੀਲਾ ਨੇ ਦਿੱਲੀ ਦੇ ਦਿਲ ਉਤੇ ਕੀਤਾ ਰਾਜ

ਕਪੂਰਥਲਾ ਦੇ ਜੰਮਪਲ ਸ਼ੀਲਾ ਨੇ ਦਿੱਲੀ ਦੇ ਦਿਲ ਉਤੇ ਕੀਤਾ ਰਾਜ

ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਅਤੇ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਿਸ਼ਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 81 ਸਾਲ ਦੇ ਸਨ।  ਸ਼ੀਲਾ ਦੀਕਸ਼ਿਤ ਰਾਜਧਾਨੀ ਦਿੱਲੀ ਵਿਚ ਕਾਂਗਰਸ ਦਾ ਸਭ ਤੋਂ ਭਰੋਸੇਮੰਦ ਚੇਹਰਾ ਸੀ। ਸ਼ੀਲਾ ਦੀਕਸ਼ਿਤ ਦਾ ਜਨਮ ਪੰਜਾਬ ਦੇ ਕਪੂਰਥਲਾ ਵਿਚ ਹੋਇਆ। ਉਨ੍ਹਾਂ ਨੇ ਦਿੱਲੀ ’ਚ ਤਿੰਨ ਵਾਰ ਮੁੱਖ ਮੰਤਰੀ ਵਜੋਂ ਰਾਜ ਕਰਕੇ ਲੋਕਾਂ ਦਾ ਦਿੱਲ ਜਿੱਤਿਆ।

 

ਦਿੱਲੀ ਵਿਚ ਉਨ੍ਹਾਂ ਨੂੰ ਕੁਸ਼ਲ ਪ੍ਰਸ਼ਾਸਕ ਦੇ ਤੌਰ ਉਤੇ ਦੇਖਿਆ ਜਾਂਦਾ ਸੀ। 2013 ਦੀਆਂ ਵਿਧਾਨ ਸਪਾ ਚੋਣਾਂ ਵਿਚ ਊਨ੍ਹਾਂ ਦੀ ਹਾਰ ਦੇ ਬਾਅਦ ਅੱਜ ਵੀ ਦਿੱਲੀ ਦੇ ਲੋਕ ਸ਼ੀਲਾ ਦੀਕਸ਼ਿਤ ਦੇ ਸਮੇਂ ਵਿਚ ਹੋਏ ਵਿਕਾਸ ਕਾਰਜ ਨੂੰ ਯਾਦ ਕਰਦੇ ਹਨ।  ਸਾਲ 1984 ਤੋਂ 89 ਵਿਚ ਸ਼ੀਲਾ ਦੀਕਸ਼ਿਤ ਨੂੰ ਸਭ ਤੋਂ ਪਹਿਲਾਂ ਯੂਪੀ ਦੇ ਕਨੌਜ ਤੋਂ ਐਮਪੀ ਚੁਣਿਆ ਗਿਆ ਸੀ। ਉਸ ਸਮੇਂ ਕੇਂਦਰ ਸਰਕਾਰ ਵਿਚ ਮੰਤਰੀ ਵੀ ਰਹੀ। ਪਹਿਲਾਂ ਉਨ੍ਹਾਂ ਨੂੰ ਸੰਸਦੀ ਕਾਰਜ ਦੀ ਰਾਜ ਮੰਤਰੀ ਬਣਾਇਆ ਗਿਆ। ਫਿਰ ਉਹ ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਰਹੀ।

 

1998 ਵਿਚ ਕਾਂਗਰਸ ਨੇ ਸ਼ੀਲਾ ਦੀਕਸ਼ਿਤ ਨੂੰ ਪਹਿਲੀ ਵਾਰ ਦਿੱਲੀ ਦਾ ਕਾਂਗਰਸ ਪ੍ਰਧਾਨ ਬਣਾਇਆ। ਇਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਸਫਲਤਾ ਮਿਲੀ। ਉਨ੍ਹਾਂ ਨੇ ਪੰਦਰਾ ਸਾਲ ਤੱਕ ਮੁੱਖ ਮੰਤਰੀ ਵਜੋਂ ਦਿੱਲੀ ਉਤੇ ਸ਼ਾਸਨ ਕੀਤਾ। ਲਗਾਤਾਰ 15 ਸਾਲਾਂ ਤੱਕ ਮੁੱਖ ਮੰਤਰੀ ਰਹਿਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਆਗੂ ਵੀ ਬਣੀ। ਆਪਣੇ ਸ਼ਾਸਨ ਦੌਰਾਨ ਜਨਤਕ ਟਰਾਂਸਪੋਰਟ ਨੁੰ ਸੀਐਨਜੀ ਆਧਾਰਿਤ ਕਰਨ, ਫਲਾਈਓਵਰ ਦੇ ਨਿਰਮਾਣ ਨੂੰ ਲੈ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

 

ਨਿੱਜੀ ਜੀਵਨ

 • 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ਵਿਚ ਜਨਮ ਹੋਇਆ।
 • ਦਿੱਲੀ ਦੇ ਕਾਨਵੈਂਟ ਆਫ ਜੀਸਸ ਐਂਡ ਮੈਰੀ ਸਕੂਲ ਤੋਂ ਸ਼ੁਰੂਆਤੀ ਸਿੱਖਿਆ ਪ੍ਰਾਪਤ ਕੀਤੀ।
 • ਸਨਾਤਕ ਅਤੇ ਕਲਾ ਸਨਾਤਕਕੋਤਰ ਦੀ ਸਿੱਖਿਆ ਮਿਰਾਂਡਾ ਹਾਉਸ ਤੋਂ ਕੀਤੀ।
 • ਪਤੀ ਸਵਰਗੀ ਵਿਨੋਦ ਦੀਕਿਸ਼ਤ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਮੈ਼ਬਰ ਰਹੇ।

 

ਸਿਆਸੀ ਸਫਰ

 • 1984 ਵਿਚ ਯੂਵੀ ਦੇ ਕਨੌਜ ਤੋਂ ਪਹਿਲੀ ਵਾਰ ਸਾਂਸਦ ਬਣੀ। 1984 ਤੋਂ 1989 ਤੱਕ ਕੇਂਦਰੀ ਮੰਤਰੀ ਵੀ ਰਹੀ।
 • 1998 ਪਾਰਟੀ ਨੇ ਦਿੱਲੀ ਕਾਂਗਰਸ ਪ੍ਰਧਾਨ ਨਿਯੁਕਤ ਕੀਤਾ। ਇਸ ਸਾਲ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਸਫਲਤਾ ਮਿਲੀ।
 • 1998 ਤੋਂ ਲੈ ਕੇ 2013 ਤੱਕ ਦਿੱਲੀ ਦੀ ਮੁੱਖ ਮੰਤਰੀ ਰਹੀ।
 • 11 ਮਾਰਚ 2014 ਨੂੰ ਕੇਰਲ ਦੀ ਰਾਜਪਾਲ ਨਿਯੁਕਤ। ਹਾਲਾਂਕਿ, ਅਗਸਤ 2014 ਵਿਚ ਹੀ ਅਸਤੀਫਾ ਦੇ ਦਿੱਤਾ।
 • 2019 ਵਿਚ ਦਿੱਲੀ ਕਾਂਗਰਸ ਪ੍ਰਧਾਨ ਨਿਯੁਕਤ, ਉਤਰ ਪੂਰਵੀ ਦਿੱਲੀ ਤੋਂ ਪਾਰਟੀ ਦੀ ਉਮੀਦਵਾਰ ਰਹੇ।
 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:Former Delhi Chief Minister and Congress leader Sheila Dikshit passes away know about Sheila Dikshit