ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ AIIMS ’ਚ ਭਰਤੀ, PM ਮੋਦੀ ਪੁੱਜੇ ਮਿਲਣ

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ੁੱਕਰਵਾਰ ਨੂੰ ਸਿਹਤ ਵਿਗੜਣ ਮਗਰੋਂ ਦਿੱਲੀ ਦੇ ਏਮਜ਼ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਸਵੇਰ ਲਗਭਗ 10 ਵਜੇ ਉਨ੍ਹਾਂ ਨੂੰ ਸਾਹ ਲੈਣ ਚ ਮੁਸ਼ਕਲ ਹੋਣ ਅਤੇ ਛਾਤੀ ਚ ਦਰਦ ਦੀ ਸ਼ਿਕਾਇਤ ਦੇ ਬਾਅਦ ਏਮਜ਼ ਲਿਜਾਇਆ ਗਿਆ ਸੀ।

 

ਜਾਣਕਾਰੀ ਮੁਤਾਬਕ ਜੇਤਲੀ ਕਾਰਡੀੲਕੇ ਨਿਊਰੋ ਸੈਂਟਰ ਚ ਸਥਿਤ ਵੀਵੀਆਈਪੀ ਵਾਰਡ ਚ ਭਰਤੀ ਹੋਏ ਹਨ। ਉਨ੍ਹਾਂ ਦਾ ਇਲਾਜ ਐਂਡਰੋਕ੍ਰਿਨੋਲੋਜਿਸਟ ਨੇਫ਼ੋਲਾਜਿਸਟ ਅਤੇ ਕਾਰਡੀਓਲਾਜਿਸਟ ਡਾਕਟਰਾਂ ਦੀ ਦੇਖਰੇਖ ਚ ਚੱਲ ਰਿਹਾ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਜਾਂਚ ਅਤੇ ਦੇਖਭਾਲ ਚ ਜੁਟੀ ਹੋਈ ਹੈ।

 

ਜੇਤਲੀ ਦੀ ਹਾਲਤ ਬਾਰੇ ਸੂਚਨਾ ਮਿਲਣ ਮਗਰੋਂ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾ. ਹਰਸ਼ਵਰਧਨ ਸਮੇਤ ਕਈ ਸੀਨੀਅਰ ਆਗੂ ਏਮਜ਼ ਪੁੱਜ ਗਏ ਹਨ। ਸੂਤਰਾਂ ਮੁਤਾਬਕ ਖੂਨ ਦੀ ਜਾਂਚ ਅਤੇ ਪਿਸ਼ਾਬ ਦੀ ਰਿਪੋਰਟ ਆਉਣ ਮਗਰੋਂ ਸਾਬਕਾ ਵਿੱਤ ਮੰਤਰੀ ਨੂੰ ਡਾਟਕਰਾਂ ਨੇ ਭਰਤੀ ਹੋਣ ਦੀ ਸਲਾਹ ਦਿੱਤੀ ਸੀ। ਜਿਸ ਤੋਂ ਬਾਅਦ ਜੇਤਲੀ ਨੂੰ ਏਮਜ਼ ਚ ਭਰਤੀ ਕਰਵਾਇਆ ਗਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Finance Minister Arun Jaitley admitted to AIIMS