ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਸਾਬਕਾ ਮੰਤਰੀ ਮਾਂਗੇ ਰਾਮ ਗੁਪਤਾ ਦਾ ਦੇਹਾਂਤ

ਹਰਿਆਣਾ ਦੇ ਸਾਬਕਾ ਮੰਤਰੀ ਮਾਂਗੇ ਰਾਮ ਗੁਪਤਾ ਦਾ ਅੱਜ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ ਅਤੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਜੀਂਦ ਸਥਿੱਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ। ਮਾਂਗੇ ਰਾਮ ਗੁਪਤਾ ਨੇ ਹਰਿਆਣਾ ਦੀ ਰਾਜਨੀਤੀ 'ਚ ਵੱਡੀ ਭੂਮਿਕਾ ਨਿਭਾਈ ਹੈ। ਮਾਂਗੇ ਰਾਮ ਗੁਪਤਾ ਨੇ ਕੁੱਲ 8 ਵਾਰ ਚੋਣ ਲੜੀ, ਜਿਸ 'ਚ ਉਨ੍ਹਾਂ ਨੇ 4 ਵਾਰ ਜਿੱਤ ਪ੍ਰਾਪਤ ਕੀਤੀ। ਉਹ 4 ਵਾਰ ਵਿਧਾਇਕ ਬਣੇ ਅਤੇ 3 ਵਾਰ ਮੰਤਰੀ ਬਣੇ।
 

ਮਾਂਗੇ ਰਾਮ ਗੁਪਤਾ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਵੀਰਵਾਰ ਰਾਤ ਜੀਂਦ ਲਿਆਂਦਾ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਬਾਖੰਡ ਮਹਾਦੇਵ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ 'ਤੇ ਨੇਤਾਵਾਂ, ਕਾਰਕੁਨਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਸੀ। 
 

ਮਾਂਗੇ ਰਾਮ ਗੁਪਤਾ ਸਿੱਖਿਆ ਅਤੇ ਟਰਾਂਸਪੋਰਟ ਮੰਤਰੀ, ਵਿੱਤ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਦੇ ਤੌਰ 'ਤੇ ਵੀ ਸੇਵਾਵਾਂ ਦੇ ਚੁੱਕੇ ਹਨ। ਉਹ 1977 'ਚ ਪਹਿਲੀ ਵਾਰ ਆਜ਼ਾਦ ਵਿਧਾਇਕ ਚੁਣੇ ਗਏ ਸਨ। ਫਿਰ ਉਹ ਸਾਲ 1991, 2000, 2005 'ਚ ਕਾਂਗਰਸ ਦੀ ਸੀਟ 'ਤੇ ਜਿੱਤ ਕੇ ਵਿਧਾਇਕ ਬਣੇ ਸਨ।
 

2005 ਤੋਂ ਬਾਅਦ ਸ੍ਰੀ ਗੁਪਤਾ ਰਾਜਨੀਤੀ 'ਚ ਜ਼ਿਆਦਾ ਸਰਗਰਮ ਨਹੀਂ ਰਹੇ। ਪਰ ਜੀਂਦ ਉਪ ਚੋਣ 'ਚ ਸਾਰੀਆਂ ਪਾਰਟੀਆਂ ਨੇ ਚੋਣ ਲੜਨ ਲਈ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਸੀ। ਉਦੋਂ ਹੀ ਉਹ ਰਾਜਨੀਤੀ ਵਿੱਚ ਸਰਗਰਮ ਨਜ਼ਰ ਆਏ ਸਨ। ਉਨ੍ਹਾਂ ਦੇ ਬੇਟੇ ਮਹਾਬੀਰ ਗੁਪਤਾ ਨੇ ਜੇਜੇਪੀ ਦੀ ਤਰਫੋਂ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਲੜੀ ਸੀ, ਪਰ ਉਹ ਭਾਜਪਾ ਦੇ ਕ੍ਰਿਸ਼ਨਾ ਮਿੱਢਾ ਤੋਂ ਲਗਭਗ 12,000 ਵੋਟਾਂ ਨਾਲ ਹਾਰ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Haryana minister Mange Ram Gupta passes away