ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ IAS ਸ਼ਾਹ ਫ਼ੈਸਲ ਨੇ ਦਿੱਲੀ ਹਾਈ ਕੋਰਟ ’ਚੋਂ ਪਟੀਸ਼ਨ ਵਾਪਸ ਲਈ

ਸਾਬਕਾ IAS ਸ਼ਾਹ ਫ਼ੈਸਲ ਨੇ ਦਿੱਲੀ ਹਾਈ ਕੋਰਟ ’ਚੋਂ ਪਟੀਸ਼ਨ ਵਾਪਸ ਲਈ

ਆਈਏਐੱਸ ਅਫ਼ਸਰ ਵਜੋਂ ਅਸਤੀਫ਼ਾ ਦੇ ਕੇ ਸਿਆਸਤ ’ਚ ਨਿੱਤਰੇ ਕਸ਼ਮੀਰੀ ਆਗੂ ਸ਼ਾਹ ਫ਼ੈਸਲ ਨੇ ਆਪਣੀ ਹਿਰਾਸਤ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦੇਣ ਵਾਲੀ ਪਟੀਸ਼ਨ ਅੱਜ ਵੀਰਵਾਰ ਨੂੰ ਵਾਪਸ ਲੈ ਲਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।

 

 

ਇੱਥੇ ਵਰਨਣਯੋਗ ਹੈ ਕਿ ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਣ ਦੇ ਬਾਅਦ ਤੋਂ ਕਸ਼ਮੀਰ ਵਾਦੀ ਦੇ ਸਾਰੇ ਹੀ ਆਗੂ ਨਜ਼ਰਬੰਦ ਜਾਂ ਹਿਰਾਸਤ ਵਿੱਚ ਚੱਲ ਰਹੇ ਹਨ। ਉਨ੍ਹਾਂ ਵਿੱਚ ਸਾਬਕਾ IAS ਅਧਿਕਾਰੀ ਸ਼ਾਹ ਫ਼ੈਸਲ ਵੀ ਸ਼ਾਮਲ ਹਨ।

 

 

ਸ਼ਾਹ ਫ਼ੈਸਲ ਦਿੱਲੀ ਤੋਂ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸਨ ਕਿ ਉਨ੍ਹਾਂ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਹੀ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ।

 

 

ਇਸ ਦੇ ਵਿਰੋਧ ਵਿੱਚ ਉਨ੍ਹਾਂ ਦਿੱਲੀ ਹਾਈ ਕੋਰਟ ਵਿੱਚ ਆਪਣੇ ਇੱਕ ਦੋਸਤ ਰਾਹੀਂ ਇਹ ਪਟੀਸ਼ਨ ਦਾਇਰ ਕਰਵਾਈ ਸੀ; ਜਿਹੜੀ ਉਨ੍ਹਾਂ ਅੱਜ ਵੀਰਵਾਰ ਨੂੰ ਵਾਪਸ ਲੈ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former IAS Shah Faisal withdraws Petition from Delhi High Court