ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਰੀਕ ਏ ਇਨਸਾਫ (ਪੀਟੀਆਈ) ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਭਾਰਤ ਵਿਚ ਪਨਾਹ ਮੰਗੀ ਹੈ। ਬਲਦੇਵ ਖੈਬਰ ਪਖਤੂਨ ਖਵਾ (ਕੇਪੀਕੇ) ਵਿਧਾਨ ਸਭਾ ਵਿਚ ਬਾਰੀਕੇਟ (ਰਾਖਵੀਂ) ਸੀਟ ਤੋਂ ਵਿਧਾਇਕ ਰਹੇ ਹਨ। ਉਨ੍ਹਾਂ ਵੱਲੋਂ ਰਾਜਨੀਤਿਕ ਸ਼ਰਣ ਦੀ ਮੰਗ ਕੀਤੀ ਗਈ ਹੈ।
43 ਸਾਲਾ ਬਲਦੇਵ ਪਿਛਲੇ ਮਹੀਨੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਚ ਪਹੁੰਚੇ ਹਨ। ਇਸ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਆਪਣੇ ਪਰਿਵਾਰ ਨੂੰ ਭਾਰਤ ਭੇਜ ਦਿੱਤਾ ਸੀ। ਮੀਡੀਆਂ ਦੀਆਂ ਖਬਰਾਂ ਮੁਤਾਬਕ ਉਹ ਹੁਣ ਵਾਪਸ ਨਹੀਂ ਜਾਣਾ ਚਾਹੁੰਦੇ। ਉਹ ਭਾਰਤ ਵਿਚ ਸ਼ਰਣ ਲਈ ਛੇਤੀ ਹੀ ਅਰਜ਼ੀ ਦੇਣਗੇ। ਖਬਰ ਮੁਤਾਬਕ ਸਹਿਜਧਾਰੀ ਸਿੱਖ ਬਲਦੇਵ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ ਉਤੇ ਪਾਕਿਸਤਾਨ ਵਿਚ ਅੱਤਿਆਚਾਰ ਹੋ ਰਿਹਾ ਹੈ। ਹਿੰਦੂ ਅਤੇ ਸਿੱਖ ਆਗੂਆਂ ਦੇ ਕਤਲ ਕੀਤੇ ਜਾ ਰਹੇ ਹਨ। ਸਾਲ 2016 ਵਿਚ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਵਿਚ ਸਿਟਿੰਗ ਵਿਧਾਇਕ ਦਾ ਕਤਲ ਕਰ ਦਿੱਤਾ ਗਿਆ ਸੀ, ਕਤਲ ਲਈ ਉਨ੍ਹਾਂ ਉਤੇ ਝੂਠੇ ਦੋਸ ਲਗਾਏ ਅਤੇ ਉਨ੍ਹਾਂ ਨੂੰ ਦੋ ਸਾਲ ਜੇਲ੍ਹ ਵਿਚ ਰੱਖਿਆ ਗਿਆ। ਉਹ ਇਸ ਮਾਮਲੇ ਵਿਚ 2018 ਵਿਚ ਬਰੀ ਹੋਏ ਹਨ।
ਬਲਦੇਵ ਦਾ ਵਿਆਹ 2007 ਵਿਚ ਖੰਨਾ ਦੀ ਰਹਿਣ ਵਾਲੀ ਭਾਵਨਾ ਨਾਲ ਹੋਇਆ ਸੀ। ਵਿਆਹ ਸਮੇਂ ਉਹ ਪਰਸ਼ਿਦ ਸਨ ਅਤੇ ਬਾਅਦ ਵਿਚ ਵਿਧਾਇਕ ਬਣੇ।
ਬਲਦੇਵ ਦੀ ਪਤਨੀ ਭਾਵਨਾ ਨੇ ਕਿਹਾ ਕਿ ਪਾਕਿਸਤਾਨ ਵਿਚ ਮਹਿਲਾਵਾਂ ਦੀ ਹਾਲਤ ਬਦਤਰ ਹੈ। ਉਹ ਆਪਣੀ ਮਰਜੀ ਨਾਲ ਘਰੋਂ ਬਾਹਰ ਵੀ ਨਹੀਂ ਜਾ ਸਕਦੀਆਂ। ਨੌਕਰੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਉਥੋਂ ਦੇ ਹਾਲਾਤ ਦੇਖਕੇ ਹੀ ਵਿਆਹ ਦੇ ਬਾਅਦ ਵੀ ਉਨ੍ਹਾਂ ਭਾਰਤੀ ਨਾਗਰਿਕਤਾ ਨਹੀਂ ਛੱਡੀ।