ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਕੌਮੀ ਖਿਡਾਰੀ, ਸਾਥੀਆਂ ਨਾਲ ਮਿਲ ਕੇ ਉਡਾਉਂਦਾ ਰਿਹਾ ਲਗਜ਼ਰੀ ਕਾਰਾਂ

ਸਾਬਕਾ ਕੌਮੀ ਖਿਡਾਰੀ, ਸਾਥੀਆਂ ਨਾਲ ਮਿਲ ਕੇ ਉਡਾਉਂਦਾ ਰਿਹਾ ਲਗਜ਼ਰੀ ਕਾਰਾਂ

ਪੁਲਿਸ ਨੇ ਰਾਸ਼ਟਰੀ ਪੱਧਰ ਦੇ ਜੂਡੋ–ਕਰਾਟੇ ਖਿਡਾਰੀ ਸਾਹਿਲ ਸ਼ੌਕੀਨ (23) ਤੇ ਉਸ ਦੇ ਸਾਥੀ ਸਚਿਨ ਪਰਾਸ਼ਰ (22) ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮਿਲ ਕੇ ਕਿਰਾਏ ’ਤੇ ਲਗਜ਼ਰੀ ਕਾਰਾਂ ਲੈ ਕੇ ਉਨ੍ਹਾਂ ਨੂੰ ਉਡਾਉਣ ਵਿੱਚ ਲੱਗੇ ਹੋਏ ਸਨ। ਮੁਲਜ਼ਮ ਫ਼ਰਜ਼ੀ ਸ਼ਨਾਖ਼ਤੀ ਕਾਰਡ ਦੇ ਆਧਾਰ ’ਤੇ ਲਗਜ਼ਰੀ ਕਾਰ ਕਿਰਾਏ ’ਤੇ ਲੈਂਦਾ ਸੀ ਤੇ ਫਿਰ ਕਾਰ ਸਮੇਤ ਗ਼ਾਇਬ ਹੋ ਜਾਂਦਾ ਸੀ।

 

 

ਇਹ ਮੁਲਜ਼ਮ ਕਿਰਾਏ ’ਤੇ ਜ਼ੂਮ–ਕਾਰ ਡਾੱਟ ਕਾੱਮ ਤੋਂ ਹੁਣ ਤੱਕ 5 ਵੱਡੀਆਂ ਲਗਜ਼ਰੀ ਕਾਰਾਂ ਠੱਗ ਚੁੱਕੇ ਹਨ। ਉਹ ਕਾਰ ਵਿੱਚ ਲੱਗੇ ਜੀਪੀਐੱਸ ਸਿਸਟਮ ਨੂੰ ਕੱਢ ਦਿੰਦੇ ਸਨ।

 

 

ਨਵੀਂ ਦਿੱਲੀ ਦੇ ਜ਼ਿਲ੍ਹਾ DCP ਮਧੁਰ ਵਰਮਾ ਨੇ ਦੱਸਿਆ ਕਿ ਕੰਪਨੀ ਦੇ ਪ੍ਰਤੀਨਿਧ ਪ੍ਰਸ਼ਾਂਤ ਸ਼ਰਮਾ ਨੇ ਕਨਾਟ ਪਲੇਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਖ਼ਤਾਪੁਰ ਨਿਵਾਸੀ ਦੁਸ਼ਯੰਤ ਚੌਹਾਨ ਨਾਂਅ ਨਾਂਅ ਨਾਲ ਮਹਿੰਦਰਾ ਦੀ ਐੱਕਸਯੂਵੀ–500 ਕਾਰ 16 ਮਈ ਤੋਂ 17 ਮਈ ਤੱਕ ਕਿਰਾਏ ’ਤੇ ਬੁੱਕ ਕਰਵਾਈ ਗਈ ਸੀ। ਬੁਕਿੰਗ ਲਈ ਜਸਟ–ਪੇਅ ਰਾਹੀਂ 6,744 ਰੁਪਏ ਕੰਪਨੀ ਨੂੰ ਦਿੱਤੇ ਗਏ ਸਨ।

 

 

ਮੁਲਜ਼ਮ ਨੇ ਆਪਣੇ ਲਾਇਸੈਂਸ ਦੀ ਇੱਕ ਸਕੈਨਡ ਕਾਪੀ ਵੀ ਦਿੱਤੀ ਸੀ। ਪਰ ਕਾਰ ਵਾਪਸ ਨਹੀਂ ਕੀਤੀ ਗਈ ਤੇ ਉਸ ਵਿੱਚ ਲੱਗਾ GPS ਵੀ ਹਟਾ ਦਿੱਤਾ ਗਿਆ ਹੈ। ਕਾਰ ਦੀ ਆਖ਼ਰੀ ਲੋਕੇਸ਼ਨ ਹਿਮਾਚਲ ਪ੍ਰਦੇਸ਼ ਦਾ ਮੰਡੀ ਸ਼ਹਿਰ ਮਿਲਿਆ। ਮੁਲਜ਼ਮ ਦਾ ਮੋਬਾਇਲ ਵੀ ਬੰਦ ਆ ਰਿਹਾ ਸੀ। ਤਦ ਪੁਲਿਸ ਨੇ ਜਾਂਚ ਅਰੰਭੀ।

 

 

ਪੁਲਿਸ ਨੇ ਸੀਸੀਟੀਵੀ ਫ਼ੁਟੇਜ ਖੰਗਾਲ਼ੀ। ਫਿਰ ਪੁਲਿਸ ਨੇ ਮੁਲਜ਼ਮ ਸਾਹਿਲ ਸ਼ੌਕੀਨ ਨੂੰ ਬਹਾਦਰਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਤੋਂ ਬਾਅਦ ਇਸ ਦੇ ਸਾਥੀ ਰੋਹਿਣੀ ਦਿੱਲੀ ਨਿਵਾਸੀ ਸਚਿਨ ਪਰਾਸ਼ਰ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ XUV ਕਾਰ ਵੀ ਬਰਾਮਦ ਹੋ ਗਈ।

 

 

ਸਾਹਿਲ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਸੋਮਵੀਰ, ਸੁਮਿਤ ਤੇ ਸਚਿਨ ਨਾਲ ਮਿਲ ਕੇ ਲਗਭਗ 5 ਸਾਲਾਂ ਤੋਂ ਬੁਕਿੰਗ ਕਰਵਾ ਕੇ ਕਾਰਾਂ ਉਡਾਉਂਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਉਹ ਫ਼ੋਰ, ਮਰਸਿਡੀਜ਼ ਆਦਿ ਲਗਜ਼ਰੀ ਕਾਰਾਂ ਠੱਗ ਚੁੱਕੇ ਹਨ।

 

 

ਸਾਹਿਲ ਸ਼ੌਕੀਨ ਰਾਸ਼ਟਰੀ ਪੱਧਰ ਦਾ ਜੂਡੋ–ਕਰਾਟੇ ਦਾ ਖਿਡਾਰੀ ਰਿਹਾ ਹੈ। ਸਾਲ 2014 ਦੌਰਾਨ ਉਹ ਰੇਲ–ਗੱਡੀ ਤੋਂ ਹੇਠਾਂ ਡਿੱਗ ਗਿਆ ਸੀ, ਤਦ ਉਹ ਰਾਸ਼ਟਰੀ ਖੇਡਾਂ ਵਿੱਚ ਭਾਗ ਲੈਣ ਜਾ ਰਿਹਾ ਸੀ। ਉਸ ਦੇ ਪੈਰਾਂ ’ਚ ਸੱਟ ਲੰਗ ਗਈ ਸੀ। ਜਿਸ ਕਾਰਨ ਉਸ ਦਾ ਕਰੀਅਰ ਖ਼ਤਮ ਹੋ ਗਿਆ ਸੀ।

 

 

ਸਚਿਨ ਪਰਾਸ਼ਰ ਨੇ ਹਰਿਆਣਾ ਦੇ ਸੋਨੀਪਤ ਤੋਂ ਇਲਕਟ੍ਰੀਕਲਜ਼ ਵਿੱਚ ਪੌਲੀਟੈਕਨੀਕ ਡਿਪਲੋਮਾ ਕੀਤਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former National player was cheating cars with his accomplices