17ਵੀਂ ਲੋਕ ਸਭਾ ਦੇ ਪਹਿਲੇ ਸੰਸਦ ਸੈਸ਼ਨ ਤੋਂ ਤਿੰਨ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਮਨਮੋਹਨ ਸਿੰਘ 1991 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਮੈਂਬਰ ਰਹੇ ਹਨ। 27 ਸਾਲ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਡਾ ਮਨਮੋਹਰਨ ਸਿੰਘ ਸੰਸਦ ਤੋਂ ਬਾਹਰ ਰਹਿਣਗੇ।
ਡਾ. ਮਨਮੋਹਨ ਸਿੰਘ ਆਸਾਮ ਤੋਂ ਰਾਜ ਸਭਾ ਮੈਂਬਰ ਰਹੇ ਹਨ। ਪਰ ਇਸ ਵਾਰ ਕਾਂਗਰਸ ਲਈ ਚੋਣਾਂ ਜਿੱਤਣਾ ਆਸਾਨ ਨਹੀਂ ਹੈ। ਆਸਾਮ ਵਿੱਚ ਵਿਧਾਨ ਸਭਾ ਦੀਆਂ 126 ਸੀਟਾਂ ਵਿੱਚੋਂ ਕਾਂਗਰਸ ਕੋਲ ਸਿਰਫ਼ 26 ਸੀਟਾਂ ਹੀ ਹਨ। ਏਆਈਯੂਡੀਐਫ ਦੀਆਂ 13 ਸੀਟਾਂ ਹਨ। ਅਜਿਹੀ ਵਿੱਚ ਏਆਈਯੂਡੀਐਫ ਦੇ ਸਹਿਯੋਗ ਨਾਲ ਵੀ ਕਾਂਗਰਸ ਲਈ ਆਸਾਮ ਤੋਂ ਚੋਣ ਜਿੱਤਣ ਲਈ ਸੰਭਵ ਨਹੀਂ ਸੀ।
ਆਸਾਮ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਹੋਈ ਚੋਣ ਵਿੱਚੋਂ ਇੱਕ ਸੀਟ ਭਾਜਪਾ ਅਤੇ ਦੂਸਰੀ ਸੀਟ ਆਸਾਮ ਗਣ ਪ੍ਰੀਸ਼ਦ ਦੇ ਹਿੱਸੇ ਆਈ ਹੈ। ਇਹ ਦੋਵੇਂ ਸੀਟਾਂ ਡਾ ਮਨਮੋਹਨ ਸਿੰਘ ਅਤੇ ਐਸ ਕੁਜੂਰ ਦੇ ਕਾਰਜਕਾਲ ਖ਼ਤਮ ਨਾਲ ਹੋਈਆਂ ਹਨ। ਇਨ੍ਹਾਂ ਸੀਟਾਂ ਉਤੇ ਚੋਣ ਲਈ ਚੋਣ ਕਮਿਸ਼ਨ ਪਹਿਲਾਂ ਹੀ ਚੋਣ ਪ੍ਰਕਿਰਿਆ ਸ਼ੁਰੂ ਕਰ ਚੁੱਕਾ ਹੈ।
ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ ਕਿ ਡਾ ਮਨਮੋਹਨ ਸਿੰਘ ਦਾ ਸੰਸਦ ਵਿੱਚ ਰਹਿਣਾ ਬੇਹਦ ਜ਼ਰੂਰੀ ਹੈ। ਜਿਹੇ ਵਿੱਚ ਪਾਰਟੀ ਉਨ੍ਹਾਂ ਨੂੰ ਕਿਸੇ ਦੂਜੇ ਸੂਬੇ ਤੋਂ ਸੰਸਦ ਭੇਜਣ ਦੀ ਸੰਭਾਵਨਾ ਲੱਭੇਗੀ। ਪਾਰਟੀ ਸਾਹਮਣੇ ਵਿਕਲਪ ਬਹੁਤ ਹੀ ਸੀਮਤ ਹਨ। ਪਾਰਟੀ ਸਾਬਕਾ ਪ੍ਰਧਾਨ ਮੰਤਰੀ ਨੂੰ ਤਾਮਿਲਨਾਡੂ ਤੋਂ ਡੀਐਮਕੇ ਦੇ ਸਮਰੱਥਨ ਨਾਲ ਰਾਜ ਸਭਾ ਭੇਜਣ ਦਾ ਬਦਲ ਤਲਾਸ਼ ਕਰ ਰਹੀ ਹੈ।
ਪਾਰਟੀ ਤਾਮਿਲਨਾਡੂ ਤੋਂ ਡਾ ਮਨਮੋਹਨ ਸਿੰਘ ਨੂੰ ਰਾਜ ਸਭਾ ਨਾ ਭੇਜ ਸਕੀ ਤਾਂ ਫਿਰ ਅਗਲੇ ਸਾਲ ਅਪ੍ਰੈਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਉਂਕਿ ਅਪ੍ਰੈਲ ਵਿੱਚ ਰਾਜ ਸਭਾ ਦੀਆਂ 55 ਸੀਟਾਂ ਲਈ ਚੋਣਾਂ ਹੋਈਆਂ ਹਨ। ਇਨ੍ਹਾਂ ਵਿਚੋਂ ਕਾਂਗਰਸ ਸ਼ਾਸਿਤ ਸੂਬਿਆਂ ਦੀਆਂ ਛੇ ਸੀਟਾਂ ਖ਼ਾਲੀ ਹੋ ਜਾਣਗੀਆਂ। ਅਜਿਹੀ ਸਥਿਤੀ ਵਿੱਚ ਕਾਂਗਰਸ ਇਨ੍ਹਾਂ ਸੂਬਿਆਂ ਤੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਰਾਜ ਸਭਾ ਭੇਜ ਸਕਦੀ ਹੈ।