ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਾਬਕਾ PM ਮਨਮੋਹਨ ਸਿੰਘ ਹਸਪਤਾਲ 'ਚ ਦਾਖ਼ਲ 

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਐਤਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਰਾਤ 8.45 ਵਜੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮਨਮੋਹਨ ਸਿੰਘ ਇਸ ਸਮੇਂ ਆਈਸੀਯੂ ਵਿੱਚ ਹਨ ਅਤੇ ਦਿਲ ਦੇ ਡਾਕਟਰ ਨਿਤੀਸ਼ ਨਾਇਕ ਉਨ੍ਹਾਂ ਨੂੰ ਵੇਖ ਰਹੇ ਹਨ। 87 ਸਾਲਾ ਸਾਬਕਾ ਪ੍ਰਧਾਨ ਮੰਤਰੀ ਦੀ 2009 ਵਿੱਚ ਏਮਜ਼ ਵਿੱਚ ਬਾਈਪਾਸ ਸਰਜਰੀ ਹੋਈ।

 

ਨਰਿੰਦਰ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਮਨਮੋਹਨ ਸਿੰਘ ਆਲੋਚਨਾ ਕਰਦੇ ਰਹੇ ਹਨ। ਪਿਛਲੇ ਮਹੀਨੇ, ਉਨ੍ਹਾਂ ਨੇ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (ਡੀ.ਏ.) ਨੂੰ ਰੋਕਣ ਦੇ ਮੋਦੀ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਖ਼ਤ ਕਦਮ ਕੋਵਿਡ -19 ਵਿੱਚ ਬੇਲੋੜਾ ਚੁੱਕਿਆ ਗਿਆ ਹੈ।

 

ਅਪ੍ਰੈਲ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਨੂੰ ਵੀ ਸਵੀਕਾਰ ਕੀਤਾ ਸੀ ਕਿ ਕੋਵਿਡ -19 ਸੰਕਟ ਦੇ ਖ਼ਤਮ ਹੋਣ ਤੋਂ ਬਾਅਦ ਉਹ ਰਾਜ ਨੂੰ ਸਥਿਤੀ ਅਤੇ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ ਮਾਰਗ ਦਰਸ਼ਨ ਕਰਨਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former PM Manmohan Singh admitted to hospital after complaining of chest pain