ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ PM ਮਨਮੋਹਨ ਸਿੰਘ ਨੂੰ ਰਾਜ ਸਭਾ ਭੇਜਣਾ ਕਾਂਗਰਸ ਲਈ ਬਣਿਆ ਚੁਣੌਤੀ

ਸਾਬਕਾ PM ਮਨਮੋਹਨ ਸਿੰਘ ਨੂੰ ਰਾਜ ਸਭਾ ਭੇਜਣਾ ਕਾਂਗਰਸ ਲਈ ਬਣਿਆ ਚੁਣੌਤੀ

ਲੋਕ ਸਭਾ ਚੋਣਾਂ ਵਿਚ ਹਾਰ ਦੇ ਬਾਅਦ ਕਾਂਗਰਸ ਸਾਹਮਣੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਰਾਜ ਸਭਾ ਭੇਜਣ ਦੀ ਚੁਣੌਤੀ ਹੈ। ਉਹ ਅਸਮ ਤੋਂ ਰਾਜ ਸਭਾ ਮੈ਼ਬਰ ਹਨ ਅਤੇ ਉਨ੍ਹਾਂ ਦਾ ਕਾਰਜਕਾਲ 14 ਜੂਨ ਨੂੰ ਖਤਮ ਹੋ ਰਿਹਾ ਹੈ। ਅਸਮ ਤੋਂ ਰਾਜ ਸਭਾ ਚੋਣਾਂ ਜਿੱਤਣਾ ਹੁਣ ਆਸਾਨ ਨਹੀਂ ਹੈ। ਅਜਿਹੇ ਵਿਚ ਉਨ੍ਹਾਂ ਨੂੰ ਰਾਜ ਸਭਾ ਲਈ ਕੁਝ ਉਡੀਕ ਕਰਨੀ ਪੈ ਸਕਦੀ ਹੈ।

 

ਡਾ. ਮਨਮੋਹਨ ਸਿੰਘ ਅਤੇ ਐਸ ਕੁਜੂਰ ਦਾ ਕਾਰਜਕਾਲ 14 ਜੂਨ ਨੂੰ ਖਤਮ ਹੋ ਰਿਹਾ ਹੈ। ਦੋਵੇਂ ਸੀਟਾਂ ਲਈ ਸੱਤ ਜੂਨ ਨੂੰ ਚੋਣ ਹੋਵੇਗੀ। ਚੋਣ ਕਮਿਸ਼ਨ ਨੇ ਅਧਿਸੂਚਨਾ ਵੀ ਜਾਰੀ ਕਰ ਦਿੱਤੀ ਹੈ। ਅਸਮ ਵਿਧਾਨ ਸਭਾ ਵਿਚ 126 ਸੀਟਾਂ ਹਨ, ਪ੍ਰੰਤੂ ਕਾਂਗਰਸ ਕੋਲ ਸਿਰਫ 26 ਸੀਟਾਂ ਹਨ। ਸੂਬੇ ਵਿਚ ਏਆਈਯੂਡੀਐਫ ਦੀਆਂ 12 ਸੀਟਾਂ ਹਨ। ਏਆਈਯੂਡੀਐਫ ਦੇ ਸਹਿਯੋਗ ਨਾਲ ਵੀ ਅਸਮ ਤੋਂ ਕਾਂਗਰਸ ਲਈ ਸੀਟਾਂ ਜਿੱਤਣਾ ਸੌਖਾ ਨਹੀਂ ਹੋਵੇਗਾ।

 

ਕਾਂਗਰਸ ਕੋਲ ਹੁਣ ਸਿਰਫ ਦੋ ਵਿਕਲਪ ਹਨ। ਪਹਿਲਾਂ ਇਹ ਕਿ ਉਹ ਆਪਣੇ ਸ਼ਾਸਨ ਵਾਲੇ ਕਿਸੇ ਸੂਬੇ ਤੋਂ ਉਨ੍ਹਾਂ ਨੂੰ ਰਾਜ ਸਭਾ ਵਿਚ ਭੇਜੇ। ਦੂਜਾ ਇਹ ਕਿ ਉਹ ਜੁਲਾਈ ਤੱਕ ਉਡੀ ਕਰੇ ਅਤੇ ਡੀਐਮਕੇ ਦੇ ਸਹਿਯੋਗ ਨਾਲ ਮਨਮੋਹਨ ਸਿੰਘ ਨੂੰ ਰਾਜ ਸਭਾ ਭੇਜੇ। ਦਰਅਸਲ, ਲੋਕ ਸਭਾ ਚੋਣਾਂ ਵਿਚ ਕਈ ਰਾਜ ਸਭਾ ਮੈਂਬਰ ਚੋਣ ਲੜੇ ਸਨ, ਪਾਰਟੀ ਨੂੰ ਉਮੀਦ ਸੀ ਕਿ ਮੱਧ ਪ੍ਰਦੇਸ਼ ਤੋਂ ਸੀਟ ਖਾਲੀ ਹੋਣ ਉਤੇ ਉਪ ਚੋਣ ਵਿਚ ਰਾਜ ਸਭਾ ਚੋਣ ਜਿੱਤੀ ਜਾ ਸਕਦੀ ਹੈ। ਪਰ ਕੋਈ ਵੀ ਰਾਜ ਸਭਾ ਮੈਂਬਰ ਚੋਣ ਨਹੀਂ ਜਿੱਤ ਸਕਿਆ।

 

ਪਾਰਟੀ ਦੀ ਮੁਸ਼ਕਲ ਇਹ ਹੈ ਕਿ ਜੁਲਾਈ ਦੇ ਬਾਅਦ ਰਾਜ ਸਭਾ ਦੀਆਂ 55 ਸੀਟਾਂ ਲਈ ਅਗਲੇ ਸਾਲ ਅਪ੍ਰੈਲ ਵਿਚ ਚੋਣ ਹੋਵੇਗੀ। ਪ੍ਰੰਤੂ ਇਨ੍ਹਾਂ ਵਿਚੋਂ ਕਾਂਗਰਸ ਸ਼ਾਸਨ ਸੂਬਿਆਂ ਦੀਆਂ ਸਿਰਫ ਛੇ ਸੀਟ ਖਾਲੀ ਹੋਣਗੀਆਂ। ਮੱਧ ਪ੍ਰਦੇਸ਼ ਦੀਆਂ ਤਿੰਨ, ਰਾਜਸਥਾਨ ਦੀ ਇਕ ਅਤੇ ਛੱਤੀਸਗੜ੍ਹ ਦੀ ਇਕ ਸੀਟ ਹੈ। ਜਦੋਂ ਕਿ ਕਾਂਗਰਸ ਨੂੰ ਉੜੀਸਾ, ਆਂਧਰਾ ਪ੍ਰਦੇਸ਼ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਤੋਂ ਆਪਣੀ ਰਾਜਸਭਾ ਸੀਟ ਗਵਾਉਣੀ ਪੈ ਸਕਦੀ ਹੈ। ਕਿਉਂਕਿ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣ ਵਿਚ ਪਾਰਟੀ ਦੀ ਪਾਰਦਰਸ਼ਨੀ ਬਹੁਤ ਚੰਗਾ ਨਹੀਂ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:former pm manmohan singh s tenure in rajya sabha ending june mid