ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ‘ਭਾਰਤ-ਰਤਨ’ ਨਾਲ ਸਨਮਾਨਤ

ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind) ਨੇ ਅੱਜ ਵੀਰਵਾਰ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (Pranab Mukherjee) ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ‘ਭਾਰਤ-ਰਤਨ’ ਨਾਲ ਸਨਮਾਨਿਤ ਕੀਤਾ।

 

ਇਸ ਦੇ ਇਲਾਵਾ ਨਾਨਾ ਜੀ ਦੇਸ਼ਮੁਖ (ਮਰਹੂਮ) ਅਤੇ ਡਾ. ਭੂਪੇਨ ਹਜਾਰਿਕਾ (ਮਰਹੂਮ) ਨੂੰ ਵੀ ਦੇਸ਼ ਦਾ ਸਰਵਉੱਚ ਸਨਮਾਨ ਦਿੱਤਾ ਗਿਆ। ਇਸ ਸਾਲ ਗਣਤੰਤਰ ਦਿਹਾੜੇ ਤੋਂ ਲੰਘੀ ਸ਼ਾਮ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿੰਨ ਸਖ਼ਸ਼ੀਅਤਾਂ ਨੂੰ ਦੇਸ਼ ਦਾ ਸਭ ਤੋਂ ਉੱਚਾ ਸਨਮਾਨ ਭਾਰਤ-ਰਤਨ ਦੇਣ ਦਾ ਐਲਾਨ ਕੀਤਾ ਸੀ।

 

ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਸਨਮਾਨ ਮਿਲਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

 

ਉੱਥੇ ਹੀ ਭੂਪੇਨ ਹਜ਼ਾਰਿਕਾ ਦੇ ਬਦਲੇ ਉਨ੍ਹਾਂ ਦੇ ਬੇਟੇ ਤੇਜ ਹਜ਼ਾਰਿਕਾ ਨੇ ਭਾਰਤ ਰਤਨ ਸਨਮਾਨ ਪ੍ਰਾਪਤ ਕੀਤਾ।

 

ਇਸ ਤਰ੍ਹਾਂ ਨਾਨਾਜੀ ਦੇਸ਼ਮੁਖ ਦੇ ਭਾਰਤ ਰਤਨ ਸਨਮਾਨ ਨੂੰ ਉਨ੍ਹਾਂ ਬੇਟੇ ਵੀਰੇਂਦਰਜੀਤ ਸਿੰਘ ਨੇ ਪ੍ਰਾਪਤ ਕੀਤਾ।

 

ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ਦਾ ਵਿੱਤ, ਰੱਖਿਆ, ਵਿਧੀ, ਮਾਲ ਸਾਰੇ ਮੰਤਰਾਲੇ ਸੰਭਾਲੇ ਹਨ। ਉਥੇ ਹੀ ਉਹ ਸਾਲ 2012 ਤੋਂ ਲੈ ਕੇ 2017 ਤਕ ਦੇਸ਼ ਦੇ ਰਾਸ਼ਟਰਪਤੀ ਰਹੇ।

 

ਇਸ ਦੇ ਇਲਾਵਾ ਨਾਨਾਜੀ ਦੇਸ਼ਮੁਖੀ ਇਕ ਸਮਰਪਤ ਸਮਾਜਸੇਵੀ ਸਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜਸੇਵਾ ਲਈ ਸਮਰਪਤ ਕਰ ਦਿੱਤਾ ਸੀ। ਪੇਂਡੂ ਵਿਕਾਸ ਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

 

ਮਸ਼ਹੂਰ ਲੋਕ ਗਾਇਕ ਭੂਪੇਨ ਹਜ਼ਾਰਿਕਾ ਦਾ ਜਨਮ 8 ਸਤੰਬਰ 1926 ਚ ਅਸਮ ਦੇ ਸਦਿਆ ਚ ਹੋਇਆ ਸੀ। ਉਨ੍ਹਾਂ ਨੇ ਆਪਣਾ ਪਹਿਲਾ ਗੀਤ 10 ਸਾਲ ਦੀ ਉਮਰ ਚ ਗਾਇਆ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former President Pranab Mukherjee receives Bharat Ratna from President Ram Nath Kovind