ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ PM ਅਟਲ ਬਿਹਾਰੀ ਵਾਜਪਈ ਦੀ ਹਾਲਤ ਨਾਜ਼ੁਕ, ਮਿਲਣ ਪੁੱਜੇ ਕਈ ਵੱਡੇ ਆਗੂ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਹਾਲਤ ਪਿਛਲੇ 24 ਘੰਟੇ 'ਚ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਕਾਰਨ ਉਹ ਦਿੱਲੀ ਦੇ ਏਮਜ਼ ਵਿਖੇ ਜ਼ੇਰੇ ਇਲਾਜ ਹਨ। ਉਨ੍ਹਾਂ ਨੂੰ ਏਮਜ਼ 'ਚ ਲਾਈਫ ਸਪੋਰਟ ਸਿਸਟਮ ਲਈ ਰੱਖਿਆ ਗਿਆ ਹੈ। ਉਨ੍ਹਾਂ ਦੀ ਹਾਲਤ ਦੀ ਜਾਣਕਾਰੀ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਦੇਰ ਸ਼ਾਮ ਏਮਸ ਪਹੁੰਚੇ। ਉਨ੍ਹਾਂ ਨੂੰ ਪਿਛਲੇ 3 ਦਿਨਾਂ ਤੋਂ ਵੇਂਟੀਲੇਟਰ `ਤੇ ਰੱਖਿਆ ਗਿਆ ਹੈ। ਬੁੱਧਵਾਰ ਸਵੇਰ ਤੋਂ ਹੀ ਅਟਲ ਬਿਹਾਰੀ ਵਾਜਪੇਈ ਦੀ ਸਿਹਤ ਨਾਜ਼ੁਕ ਦੱਸੀ ਜਾ ਰਹੀ ਹੈ। ਐਮਸ ਦੇ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ `ਤੇ ਨਜ਼ਰ ਬਣਾਏ ਹੋਏ ਹਨ। 


ਜਿ਼ਕਰਯੋਗ ਹੈ ਕਿ ਪਿਛਲੇ 9 ਹਫਤਿਆਂ ਤੋਂ ਏਮਸ `ਚ ਦਾਖਲ ਹਨ ਅਤੇ ਪਿਛਲੇ 24 ਘੰਟਿਆਂ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਭਾਜਪਾ ਦੇ 93 ਸਾਲਾ ਅਨੁਭਵੀ ਨੇਤਾ ਵਾਜਪੇਈ ਕਿਡਨੀ ਟ੍ਰੈਕਟ ਇੰਫੈਕਸ਼ਨ, ਯੂਰਿਨਰੀ ਟ੍ਰੈਕਟ ਇੰਫੈਕਸ਼ਨ, ਬਾਥਰੂਮ ਆਉਣ 'ਚ ਪਰੇਸ਼ਾਨੀ ਅਤੇ ਸੀਨੇ 'ਚ ਦਰਦ ਦੀ ਸ਼ਿਕਾਇਤ ਦੇ ਬਾਅਦ 11 ਜੂਨ ਨੂੰ ਏਮਜ਼ 'ਚ ਭਰਤੀ ਕਰਵਾਇਆ ਗਿਆ ਹੈ। ਸ਼ੂਗਰ ਦੀ ਬੀਮਾਰੀ ਕਾਰਨ ਵਾਜਪਈ ਦੀ ਇਕ ਹੀ ਕਿਡਨੀ ਕੰਮ ਕਰਦੀ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਉਨ੍ਹਾਂ ਪੀਯੂਸ਼ ਗੋਇਲ, ਮਿਨਾਕਸ਼ੀ ਲੇਖੀ ਅਤੇ ਹਰਸ਼ਵਰਧਨ ਉਨ੍ਹਾਂ ਨੂੰ ਦੇਖਣ ਲਈ ਪਹੁੰਚੇ। 

 

 

ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਏਮਜ਼ 'ਚ ਮੌਜੂਦ ਹਨ।

 

 

 

 

 

 

 

 

 

 

 

 

 

ਉਪ-ਰਾਸ਼ਟਰਪਤੀ ਵੈਂਕੇਯਾ ਨਾਇਡੂ ਅੱਜ ਸਵੇਰੇ ਏਮਜ਼ ਗਏ ਅਤੇ ਵਾਜਪਾਈ ਦਾ ਹਾਲ ਜਾਣਿਆ।

 

ਥੌੜੀ ਦੇਰ 'ਚ ਏਮਜ਼ ਵੱਲੋਂ ਵਾਜਪਈ ਦਾ ਨਵਾਂ ਹੈਲਥ ਬੁਲੇਟਿਨ ਜਾਰੀ ਕੀਤਾ ਜਾਵੇਗਾ।

 

 

 

ਗਵਾਲੀਅਰ ਦੇ ਸਰਕਾਰੀ ਆਯੁਰਵੈਦਿਕ ਕਾਲਜ ਦੇ ਵਿਦਿਆਰਥੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਿਹਤ ਲਈ ਪ੍ਰਾਰਥਨਾ ਕਰਦੇ ਹੋਏ, ਜਿਨ੍ਹਾਂ ਨੂੰ ਏਮਜ਼ ਵਿੱਚ ਦਾਖਲ ਕੀਤਾ ਗਿਆ ਹੈ ਜੋ ਕਿ ਗੰਭੀਰ ਹਾਲਤ ਵਿੱਚ ਹਨ।

 

 

modi

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Prime Minister Atal Bihari Vajpayees condition is critical