ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਸਾਬਕਾ ਰਾਜਪਾਲ ਅਰਜਨ ਸਿੰਘ ਦੀ ਪਤਨੀ ਦੀ ਮੌਤ

                                                                                                                                            

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਅਰਜੁਨ ਸਿੰਘ ਦੀ ਪਤਨੀ ਸਰੋਜ ਸਿੰਘ ਦੀ ਨਵੀਂ ਦਿੱਲੀ ਵਿਖੇ ਬੁੱਧਵਾਰ ਨੂੰ ਸਵੇਰੇ ਮੌਤ ਹੋ ਗਈ। ਉਨ੍ਹਾਂ ਦੀ ਉਮਰ 87 ਸਾਲ ਸੀ।

ਪਰਿਵਾਰ ਨੇ ਕਿਹਾ ਕਿ ਕੁਮਾਰੀ ਛੇ ਹਫ਼ਤੇ ਏਮਜ਼ 'ਚ ਭਰਤੀ ਰਹੀ ਅਤੇ ਉਨ੍ਹਾਂ ਨੂੰ 25 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਜਿਸ ਤੋਂ ਬਾਅਦ ਉਹ ਘਰ ਆ ਗਈ ਸੀ।   

ਉਨ੍ਹਾਂ ਦਾ ਅੰਤਿਮ ਸੰਸਕਾਰ ਮੱਧ ਪ੍ਰਦੇਸ਼ ਦੇ ਚੂਰਹਟ ਵਿਚ ਆਪਣੇ ਜੱਦੀ ਪਿੰਡ ਵਿਚ ਕੀਤਾ ਜਾਵੇਗਾ।

 

ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਜੈ ਯਾਦਵ ਨੇ ਕਿਹਾ ਕਿ ਸਰੋਜ ਸਿੰਘ ਦੀ ਅੱਜ ਸਵੇਰੇ ਦਿੱਲੀ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਮੰਤਰੀ ਅਜੈ ਸਿੰਘ ਦਿੱਲੀ ਤੋਂ ਭੋਪਾਲ ਲਈ ਰਵਾਨਾ ਹੋ ਗਏ ਹਨ।

 

ਅਰਜੁਨ ਸਿੰਘ ਰਾਜ ਦੇ ਮੁੱਖ ਮੰਤਰੀ ਦੇ ਨਾਲ ਕੇਂਦਰੀ ਮੰਤਰੀ ਰਹੇ ਚੁੱਕੇ ਹਨ। ਪੰਜਾਬ ਦੇ ਰਾਜਪਾਲ ਵਜੋਂ ਉਨ੍ਹਾਂ ਦਾ ਕਾਰਜਕਾਲ ਚਰਚਾ ਵਿਚ ਰਿਹਾ ਪਰ ਸਰੋਜ ਸਿੰਘ ਦਾ ਰਾਜਨੀਤੀ ਤੋਂ ਦੂਰ- ਦੂਰ ਤੱਕ ਕੋਈ ਵਾਸਤਾ ਨਹੀਂ ਸੀ। ਉਨ੍ਹਾਂ ਦੇ ਪੁੱਤਰ ਅਜੇ ਸਿੰਘ ਰਾਜਨੀਤੀ ਵਿਚ ਹਨ। ਪਿਛਲੇ ਕੁਝ ਸਾਲਾਂ ਤੋਂ ਸਰੋਜ ਸਿੰਘ ਦਾ ਆਪਣੇ ਪੁੱਤਰ ਅਜੈ ਸਿੰਘ ਨਾਲ ਝਗੜਾ ਚੱਲ ਰਿਹਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Punjab Governor Arjan Singh wife Saroj Singh passes away