ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠਮਲਾਨੀ ਦੀ ਮੌਤ ਉਤੇ ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਦੁੱਖ ਪ੍ਰਗਟਾਇਆ ਹੈ।
ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕਰਕੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਤੇ ਇਕ ਉਘੇ ਵਕੀਲ ਰਾਮ ਜੇਠਮਲਾਨੀ ਦੀ ਮੌਤ ਦਾ ਦੁੱਖ ਹੋਇਆ। ਉਹ ਆਪਣੀ ਵੱਖਰੀ ਵਿਲੱਖਣਤਾ ਨਾਲ ਜਨਤਕ ਮੁੱਦਿਆਂ ਉਤੇ ਵਿਚਾਰ ਪ੍ਰਗਟ ਕਰਨ ਲਈ ਜਾਣੇ ਜਾਂਦੇ ਸਨ। ਰਾਸ਼ਟਰ ਨੇ ਇਕ ਚੰਗਾ ਵਕੀਲ ਗੁਆ ਦਿੱਤਾ ਹੈ।
ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਦੀ ਮੌਤ ਉਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਨੇ ਇਕ ਵੱਡਾ ਬੁੱਧੀਜੀਵੀ ਅਤੇ ਦੇਸ਼ ਭਗਤ ਨੂੰ ਗੁਆ ਦਿੱਤਾ। ਉਪ ਰਾਸ਼ਟਰਪਤੀ ਸਕੱਤਰੇਤ ਨੇ ਟਵੀਟ ਕੀਤਾ, ‘ਸ੍ਰੀ ਰਾਮ ਜੇਠਮਲਾਨੀ ਦੇ ਮੌਤ ਦੀ ਖਬਰ ਸੁਣਕੇ ਬਹੁਤ ਦੁਖ ਹੋਇਆ।… ਭਾਰਤ ਦੇ ਬੇਹਤਰੀਨ ਬੁੱਧੀਜੀਵੀ। ਉਨ੍ਹਾਂ ਦੀ ਮੌਤ ਨਾਲ ਭਾਰਤ ਨੇ ਇਕ ਵਿਕੀਲ, ਇਕ ਵੱਡਾ ਬੁੱਧੀਜੀਵੀ ਅਤੇ ਇਕ ਦੇਸ਼ ਭਗਤ ਨੂੰ ਗੁਆ ਦਿੱਤਾ, ਜੋ ਅੰਤਿਮ ਸਾਹ ਤੱਕ ਸਰਗਰਮ ਰਹੇ।