ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਾਬਕਾ ਕੇਂਦਰੀ ਮੰਤਰੀ ਐੱਸ. ਜੈਪਾਲ ਰੈੱਡੀ ਦਾ ਦੇਹਾਂਤ

​​​​​​​ਸਾਬਕਾ ਕੇਂਦਰੀ ਮੰਤਰੀ ਐੱਸ. ਜੈਪਾਲ ਰੈੱਡੀ ਦਾ ਦੇਹਾਂਤ

ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਐੱਸ. ਜੈਪਾਲ ਰੈੱਡੀ ਦਾ ਸਨਿੱਚਰਵਾਰ ਅਤੇ ਐਤਵਾਰ ਰਾਤੀਂ 1:30 ਵਜੇ ਹੈਦਰਾਬਾਦ ਵਿਖੇ ਦੇਹਾਂਤ ਹੋ ਗਿਆ ਹੈ। ਉਹ 77 ਸਾਲਾਂ ਦੇ ਸਨ।

 

 

ਸ੍ਰੀ ਰੈੱਡੀ ਨੂੰ ਗਾਕੀਬਾਓਲੀ ਵਿਖੇ ਏਸ਼ੀਅਨ ਇੰਸਟੀਚਿਊਟ ਆੱਫ਼ ਗੈਸਟ੍ਰੋਐਂਟਰੋਲੌਜੀ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਬੁਖ਼ਾਰ ਸੀ ਤੇ ਉਹ ਜ਼ੇਰੇ ਇਲਾਜ ਸਨ।

 

 

ਸ੍ਰੀ ਰੈੱਡੀ ਨੇ ਉਸਮਾਨੀਆ ਯੂਨੀਵਰਸਿਟੀ ’ਚ ਇੱਕ ਵਿਦਿਆਰਥੀ ਆਗੂ ਦੇ ਤੌਰ ਉੱਤੇ ਸਿਆਸਤ ਵਿੱਚ ਪੈਰ ਧਰਿਆ ਸੀ। ਉਹ ਪਹਿਲੀ ਵਾਰ 1969 ਦੌਰਾਨ ਵਿਧਾਇਕ ਚੁਣੇ ਗਏ ਸਨ।

 

 

ਕਾਂਗਰਸ ਪਾਰਟੀ ਨੇ ਸ੍ਰੀ ਰੈੱਡੀ ਦੇ ਦੇਹਾਂਤ ਉੱਤੇ ਸੋਗ ਪ੍ਰਗਟਾਇਆ ਹੈ।

 

 

ਸ੍ਰੀ ਰੈੱਡੀ 5 ਵਾਰ ਲੋਕ ਸਭਾ ਦੇ ਮੈਂਬਰ, 2 ਵਾਰ ਰਾਜ ਸਭਾ ਦੇ ਮੈਂਬਰ ਤੇ 4 ਵਾਰ ਵਿਧਾਇਕ ਚੁਣੇ ਗਏ ਸਨ। ਸ੍ਰੀ ਰੈੱਡੀ ਯੂਪੀਏ ਸਰਕਾਰ ਵੇਲੇ ਕੈਬਿਨੇਟ ਮੰਤਰੀ ਰਹੇ ਸਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਉਹ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਮੰਤਰੀ ਸਨ।

 

 

ਸ੍ਰੀ ਜੈਪਾਲ ਰੈੱਡੀ ਦਾ ਜਨਮ 16 ਜਨਵਰੀ, 1942 ਨੂੰ ਹੈਦਰਾਬਾਦ ਦੇ ਮਦਗੁਲ ਵਿਖੇ ਹੋਇਆ ਸੀ। ਉਹ ਸਾਲ 1998 ’ਚ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਸਰਕਾਰ ਵੇਲੇ ਸੂਚਨਾ ਤੇ ਪ੍ਰਸਾਰਣ ਮੰਤਰੀ ਵੀ ਰਹੇਹ ਸਨ।

 

 

ਸ੍ਰੀ ਰੈੱਡੀ 1969 ਤੋਂ 1984 ਦੌਰਾਨ ਆਂਧਰਾ ਪ੍ਰਦੇਸ਼ ਦੇ ਕਲਵਾਕੁਰਤੀ ਹਲਕੇ ਤੋਂ ਚਾਰ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Union Minister S Jaipal Reddy is no more