ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੀ ਕਵੀ ਕੁਮਾਰ ਵਿਸ਼ਵਾਸ ਦੀ ਫ਼ਾਰਚੂਨਰ ਕਾਰ ਚੋਰੀ

ਹਿੰਦੀ ਕਵੀ ਕੁਮਾਰ ਵਿਸ਼ਵਾਸ ਦੀ ਫ਼ਾਰਚੂਨਰ ਕਾਰ ਚੋਰੀ

ਹਿੰਦੀ ਦੇ ਪ੍ਰਸਿੱਧ ਸ਼ਾਇਰ (ਕਵੀ) ਕੁਮਾਰ ਵਿਸ਼ਵਾਸ ਦੀ ਫ਼ਾਰਚੂਨਰ ਕਾਰ ਚੋਰੀ ਹੋ ਗਈ ਹੈ। ਕਾਰ ਉਨ੍ਹਾਂ ਦੇ ਘਰ ਦੇ ਬਾਹਰ ਹੀ ਖੜ੍ਹੀ ਸੀ। ਗ਼ਾਜ਼ੀਆਬਾਦ ਸਥਿਤ ਇੰਦਰਾਪੁਰਮ ਇਲਾਕੇ ’ਚ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਫ਼ਾਰਚੂਨਰ ਗੱਡੀ ਦੀ ਹਾਲੇ ਤੱਕ ਕੋਈ ਉੱਘ–ਸੁੱਘ ਨਹੀਂ ਮਿਲੀ ਹੈ। ਜਾਂਚ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਕੁਮਾਰ ਵਿਸ਼ਵਾਸ ਦੀ ਕਾਰ ਚੋਰੀ ਹੋਣ ਤੋਂ ਬਾਅਦ ਪੁਲਿਸ ਨੂੰ ਭਾਜੜਾਂ ਪੈ ਗਈਆਂ ਹਨ।

 

 

ਕੁਮਾਰ ਵਿਸ਼ਵਾਸ ਦੀ ਕਾਰ ਲੱਭਣ ਲਈ ਗ਼ਾਜ਼ੀਆਬਾਦ ਪੁਲਿਸ ਹੁਣ ਪੱਬਾਂ ਭਾਰ ਹੋ ਗਈ ਹੈ। ਹਿੰਦੀ ਕਵੀ ਦੀ ਕੋਠੀ ਦੇ ਲਾਗਲੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ਼ੀ ਜਾ ਰਹੀ ਹੈ ਪਰ ਹਾਲੇ ਤੱਕ ਚੋਰਾਂ ਦੀ ਕੋਈ ਸ਼ਨਾਖ਼ਤ ਨਹੀਂ ਹੋ ਸਕੀ।

 

 

ਕੁਮਾਰ ਵਿਸ਼ਵਾਸ ਸਟੇਜੀ ਕਵਿਤਾ ਦਾ ਵੱਡਾ ਨਾਂਅ ਹੈ। ਉਹ ਦੇਸ਼–ਵਿਦੇਸ਼ ’ਚ ਲਗਾਤਾਰ ਸਟੇਜਾਂ ਉੱਤੇ ਸਰਗਰਮ ਰਹਿੰਦੇ ਹਨ। ਇਸ ਵੇਲੇ ਸਾਹਿਤ ਦੀ ਦੁਨੀਆ ’ਚ ਜੇ ਕਿਸੇ ਲੇਖਕ ਨੂੰ ਫ਼ਾਲੋ ਕੀਤਾ ਜਾਂਦਾ ਹੈ, ਉਹ ਕੁਮਾਰ ਵਿਸ਼ਵਾਸ ਹੀ ਹਨ।

 

 

ਆਮ ਆਦਮੀ ਪਾਰਟੀ ਤੇ ਅੰਨਾ ਅੰਦੋਲਨ ਨਾਲ ਜੁੜੇ ਰਹੇ ਕੁਮਾਰ ਵਿਸ਼ਵਾਸ ਦੀ ਸੁਰ ਹੁਣ ਬਾਗ਼ੀਆਨਾ ਹੈ। ਉਹ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਰਵਿੰਦ ਕੇਜਰੀਵਾਲ ਉੱਤੇ ਸ਼ਬਦੀ–ਹਮਲੇ ਕਰਦੇ ਆ ਰਹੇ ਹਨ।

 

 

ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਜਦੋਂ ਭਾਰਤੀ ਫ਼ੌਜ ਦੇ ਸਰਜੀਕਲ ਸਟ੍ਰਾਈਕ ਉੱਤੇ ਸੁਆਲ ਖੜ੍ਹੇ ਕੀਤੇ ਸਨ, ਤਦ ਕੁਮਾਰ ਵਿਸ਼ਵਾਸ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਗਏ ਸਨ। ਜਦੋਂ ਸਾਲ 2018 ਦੌਰਾਨ ਆਮ ਆਦਮੀ ਪਾਰਟੀ ਨੇ ਸੰਜੇ ਸਿੰਘ, ਸੁਸ਼ੀਲ ਗੁਪਤਾ ਤੇ ਐੱਨਡੀ ਗੁਪਤਾ ਨੂੰ ਰਾਜ ਸਭਾ ਭੇਜਿਆ ਸੀ, ਤਦ ਕੁਮਾਰ ਵਿਸ਼ਵਾਸ ਬਾਗ਼ੀ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fortuner Car of Hindi Poet Kumar Vishwas stolen