ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਾ MP ਆਜ਼ਮ ਖਾਨ ’ਤੇ ਮੱਝ ਚੋਰੀ ਕਰਨ ਸਮੇਤ ਚਾਰ ਮਾਮਲੇ ਦਰਜ

ਸਪਾ ਦੇ ਸੰਸਦ ਮੈਂਬਰ ਆਜ਼ਮ ਖਾਨ ਜਿਹੜੇ ਕਦੇ ਆਪਣੀ ਮੱਝ ਚੋਰੀ ਹੋਣ ਦੀ ਖ਼ਬਰਾਂ ਕਾਰਨ ਚਰਚਾਵਾਂ ਚ ਰਹੇ ਸਨ, ਹੁਣ ਉਨ੍ਹਾਂ ’ਤੇ ਕੁਝ ਲੋਕਾਂ ਨੇ ਮੱਝ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਯਤੀਮਖਾਨਾ ਮਾਮਲੇ ਚ ਪੁਲਿਸ ਵਲੋਂ ਆਜ਼ਮ ਖਾਨ ਖਿਲਾਫ ਲੁੱਟ-ਖੋਹ ਤੇ ਗੈਰ-ਇਰਾਦਤਨ ਕਤਲ ਸਮੇਤ ਕਈ ਗੰਭੀਰ ਧਾਰਾਵਾਂ ਚ ਚਾਰ ਵੱਖਰੇ ਕੇਸ ਦਰਜ ਕੀਤੇ ਗਏ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਨ੍ਹਾਂ ਮਾਮਲਿਆਂ ਚ ਆਜ਼ਮ ਖਾਨ ਦੇ ਨਾਲ ਸਾਬਕਾ ਸੀਓ ਸਿਟੀ ਆਲੇ ਹਸਨ, ਆਜ਼ਮ ਦੇ ਮੀਡੀਆ ਇੰਚਾਰਜ ਫਸਾਹਤ ਸ਼ਾਨੂ, ਸਪਾ ਨੇਤਾ ਵਰਿੰਦਰ ਗੋਇਲ, ਐਸਓਜੀ ਦੇ ਹੌਲਦਾਰ ਧਰਮੇਂਦਰ ਤੇ ਇਸਲਾਮ ਠੇਕੇਦਾਰ ਤੇ ਤਕਰੀਬਨ 30 ਅਣਪਛਾਤਿਆਂ ਖ਼ਿਲਾਫ਼ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਹਨ।

 

ਇਸ ਤੋਂ ਇਲਾਵਾ ਆਜ਼ਮ ਖਾਨ ਦੇ ਗੁਆਂਢੀ ਨੇ ਵੀ ਆਜ਼ਮ, ਉਸ ਦੇ ਪੁੱਤਰ ਅਤੇ ਉਸ ਦੇ ਭਤੀਜੇ ਖ਼ਿਲਾਫ਼ ਮਕਾਨ ਵੇਚਣ ਲਈ ਦਬਾਅ ਪਾਉਣ ਲਈ ਕੇਸ ਦਰਜ ਕਰਾਇਆ ਹੈ।

 

ਰਿਪੋਰਟ ਅਨੁਸਾਰ ਰਾਮਪੁਰ ਦੇ ਯਤੀਮਾਖਾਨੇ ਦੇ ਵਸਨੀਕਾਂ ਦੀ ਲਿਖਤੀ ਰਿਪੋਰਟ ਅਨੁਸਾਰ 15 ਅਕਤੂਬਰ 2016 ਦੀ ਸਵੇਰ ਨੂੰ ਤਤਕਾਲੀ ਸੀਓ ਆਲੇ ਹਸਨ ਖਾਨ, ਆਜ਼ਮ ਦੇ ਮੀਡੀਆ ਇੰਚਾਰਜ ਫਸਾਹਤ ਸ਼ਾਨੂ, ਸਪਾ ਨੇਤਾ ਵਰਿੰਦਰ ਗੋਇਲ, ਸਿਪਾਹੀ ਧਰਮੇਂਦਰ ਅਤੇ ਐਸਓਜੀ ਵਿੱਚ ਤਾਇਨਾਤ ਇਸਲਾਮ ਠੇਕੇਦਾਰ, 25-30 ਅਣਪਛਾਤੇ ਲੋਕਾਂ ਨਾਲ ਉਸਦੇ ਘਰ ਵਿੱਚ ਦਾਖਲ ਵੜ ਗਏ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਨ੍ਹਾਂ ਸਾਰੇ ਦੋਸ਼ੀਆਂ ਨੇ ਉਨ੍ਹਾਂ ਦੇ ਘਰ ਦਾ ਸਮਾਨ ਕੱਢ ਕੇ ਬਾਹਰ ਸੁੱਟ ਦਿੱਤਾ। ਘਰ ਚ ਰੱਖਿਆ ਕੀਮਤੀ ਸਮਾਨ ਤੇ ਨਕਦੀ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਪੀੜਤ ਦੇ ਘਰ 'ਤੇ ਬੁਲਡੋਜ਼ਰ ਚੜ੍ਹਾ ਦਿੱਤਾ। ਇਸ ਦੇ ਨਾਲ ਹੀ ਪੀੜਤਾਂ ਨੂੰ ਧਮਕੀ ਦਿੱਤੀ ਗਈ ਕਿ ਜੇ ਉਹ ਵਿਰੋਧ ਕਰਨਗੇ ਤਾਂ ਚਰਸ ਦੇ ਮੁਕੱਦਮੇ ਚ ਜੇਲ੍ਹ ਭੇਜ ਦਿੱਤਾ ਜਾਵੇਗਾ।

 

ਪੀੜਤ ਆਸਿਫ ਅਲੀ ਅਤੇ ਜ਼ਾਕਿਰ ਅਲੀ ਨੇ ਮੱਝ ਚੋਰੀ ਦਾ ਵੀ ਦੋਸ਼ ਲਾਇਆ ਹੈ। ਜ਼ਾਕਿਰ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਸ ਦੀ ਮਾਂ ਨੂੰ ਕੁੱਟਿਆ ਇਸ ਘਟਨਾ ਤੋਂ ਦੋ ਦਿਨ ਬਾਅਦ ਉਨ੍ਹਾਂ ਦੀ ਮਾਂ ਨੇ ਦਮ ਤੋੜ ਦਿੱਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four cases registered against SP MP Azam Khan including Buffalo case of theft