ਅੱਜ ਸਵੇਰੇ ਸਮੇਂ ਉਤਰ ਪ੍ਰਦੇਸ਼ ਵਿਚ ਇਕ ਰੇਲ ਹਾਦਸਾ ਵਾਪਰਨ ਖਬਰ ਹੈ। ਕਾਨਪੁਰ ਸੈਂਟਰਲ ਦੇ ਪਲੇਟਫਾਰਮ ਨੰਬਰ ਤਿੰਨ ਉਤੇ ਆ ਰਹੀ ਇਕ ਰੇਲ ਗੱਡੀ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ, ਰੇਲ ਗੱਡੀ ਦੀ ਗਤੀ ਘੱਟ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
Four coaches of a train derail at Platform number 3 of the Kanpur Central railway station. No injuries reported. pic.twitter.com/Px244btlsJ
— ANI UP (@ANINewsUP) August 28, 2019
ਮਿਲੀ ਜਾਣਕਾਰੀ ਮੁਤਾਬਕ ਕਾਨਪੁਰ–ਲਖਨਊ ਲੋਕਲ ਰੇਲ ਗੱਡੀ ਪਲੇਟਫਾਰਮ ਨੰਬਰ ਤਿੰਨ ਉਤੇ ਆ ਰਹੀ ਸੀ, ਤਾਂ ਅਚਾਨਕ ਉਸਦੇ ਚਾਰ ਕੋਚ ਪਟੜੀ ਤੋਂ ਉਤਰ ਗਏ। ਰੇਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਉਥੇ ਭਜੜ ਮਚ ਗਈ। ਪ੍ਰੰਤੂ ਉਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਹਾਦਸੇ ਬਾਅਦ ਰੇਲਵੇ ਅਧਿਕਾਰੀ ਘਟਨਾ ਸਥਾਨ ਉਤੇ ਪਹੁੰਚ ਗਏ।