ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 ਸਾਲ ਪੁਰਾਣੇ ਜੈਪੁਰ ਲੜੀਵਾਰ ਬੰਬ ਧਮਾਕਿਆਂ ’ਚ ਚਾਰ ਜਣੇ ਦੋਸ਼ੀ ਕਰਾਰ, ਇੱਕ ਬਰੀ

11 ਸਾਲ ਪੁਰਾਣੇ ਜੈਪੁਰ ਲੜੀਵਾਰ ਬੰਬ ਧਮਾਕਿਆਂ ’ਚ ਚਾਰ ਜਣੇ ਦੋਸ਼ੀ ਕਰਾਰ, ਇੱਕ ਬਰੀ

11 ਸਾਲ ਪੁਰਾਣੇ ਜੈਪੁਰ ਦੇ ਲੜੀਵਾਰ ਬੰਬ ਧਮਾਕਿਆਂ ਨਾਲ ਸਬੰਧਤ ਮਾਮਲੇ ’ਚ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਵੱਖੋ–ਵੱਖਰੀਆਂ ਧਾਰਾਵਾਂ ਅਧੀਨ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਧਾਰਾਵਾਂ ’ਚ ਗ਼ੈਰ–ਕਾਨੂੰਨੀ ਗਤੀਵਿਧੀਆਂ (ਰੋਕਥਾਮ) ਦੀ ਧਾਰਾ ਵੀ ਸ਼ਾਮਲ ਹੈ। ਅਦਾਲਤ ਨੇ ਇਸ ਮਾਮਲੇ ’ਚ ਇੱਕ ਹੋਰ ਮੁਲਜ਼ਮ ਨੁੰ ਬਰੀ ਕਰ ਦਿੱਤਾ ਹੈ।

 

 

ਚੇਤੇ ਰਹੇ ਕਿ ਸਾਲ 2008 ਦੇ ਇਨ੍ਹਾਂ ਬੰਬ ਧਮਾਕਿਆਂ ’ਚ 71 ਵਿਅਕਤੀ ਮਾਰੇ ਗਏ ਸਨ।  11 ਵਰ੍ਹੇ ਪਹਿਲਾਂ 13 ਮਈ ਨੂੰ ਜੈਪੁਰ ’ਚ ਮੰਗਲਵਾਰ ਸ਼ਾਮੀਂ ਲਗਭਗ 7:05 ਵਜੇ ਪਹਿਲਾ ਬੰਬ ਧਮਾਕਾ ਮਾਣਕ ਚੌਕ ਪੁਲਿਸ ਥਾਣੇ ਦੇ ਸਾਹਮਣੇ ਹੋਇਆ ਸੀ। ਇਸ ਤੋਂ ਬਾਅਦ ਜੈਪੁਰ ’ਚ ਲਗਾਤਾਰ 7 ਲੜੀਵਾਰ ਬੰਬ ਧਮਾਕੇ ਹੋਏ ਸਨ; ਜਿਨ੍ਹਾਂ ਵਿੱਚ 71 ਵਿਅਕਤੀ ਮਾਰੇ ਗਏ ਸਨ ਤੇ 185 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਸਨ।

 

 

13 ਮਈ ਨੂੰ ਦੂਜਾ ਬੰਬ ਧਮਾਕਾ ਚਾਂਦਪੋਲ ਸਥਿਤ ਹਨੂਮਾਨ ਮੰਦਰ ਦੇ ਸਾਹਮਣੇ ਹੋਇਆ ਸੀ। ਤੀਜਾ ਸਾਂਗਾਨੇਰ ਦੇ ਹਨੂਮਾਨ ਮੰਦਰ ਕੋਲ, ਚੌਥਾ ਜੌਹਰੀ ਬਾਜ਼ਾਰ ਸਥਿਤ ਨੈਸ਼ਨਲ ਹੈਂਡਲੂਮ ’ਚ, ਪੰਜਵਾਂ ਬੜੀ ਚੌਪੜ ਸਥਿਤ ਫੂਲ ਵਾਲੋਂ ਕਾ ਖੰਦਾ, 6ਵਾਂ ਤ੍ਰਿਪੋਲੀਆ ਬਾਜ਼ਾਰ ’ਚ ਸਰਗਾਸੂਲੀ ਕੋਲ, 7ਵਾਂ ਧਮਾਕਾ ਛੋਟੀ ਚੌਪੜ ’ਚ ਫੂਲ ਵਾਲੋਂ ਕਾ ਖੰਦਾ ਅਤੇ 8ਵਾਂ ਧਮਾਕਾ ਛੋਟੀ ਚੌਪੜ ’ਚ ਕੋਤਵਾਲੀ ਥਾਣੇ ਦੇ ਸਾਹਮਣੇ ਹੋਇਆ ਸੀ।

 

 

ਇਨ੍ਹਾਂ ਧਮਾਕਿਆਂ ਤੋਂ ਬਾਅਦ ਇਸ ਇਲਾਕੇ ’ਚ ਹੀ ਨਹੀਂ, ਸਗੋਂ ਸਮੁੱਚੇ ਭਾਰਤ ’ਚ ਹੀ ਸਨਸਨੀ ਤੇ ਦਹਿਸ਼ਤ ਫੈਲ ਗਈ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four convicted in 11 Year old Jaipur Serial Blasts case one acquitted