ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਗੈਂਗਰੇਪ–ਕਤਲ ਦੇ ਚਾਰ ਦੋਸ਼ੀਆਂ ਨੇ ਹਾਲੇ ਨਹੀਂ ਦੱਸੀ ਆਪਣੀ ਕੋਈ ਆਖ਼ਰੀ ਇੱਛਾ

ਦਿੱਲੀ ਗੈਂਗਰੇਪ–ਕਤਲ ਦੇ ਚਾਰ ਦੋਸ਼ੀਆਂ ਨੇ ਹਾਲੇ ਨਹੀਂ ਦੱਸੀ ਆਪਣੀ ਕੋਈ ਆਖ਼ਰੀ ਇੱਛਾ

ਸਾਲ 2012 ਦੇ ਦਿੱਲੀ ਸਮੂਹਕ ਬਲਾਤਕਾਰ (ਗੈਂਗਰੇਪ) ਅਤੇ ਕਤਲ ਦੇ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਫਾਂਸੀ ’ਤੇ ਲਟਕਾਏ ਜਾਣ ਦਾ ‘ਡੈੱਥ ਵਾਰੰਟ’ ਜਾਰੀ ਹੋਣ ਤੋਂ ਬਾਅਦ ਹਲਚਲ ਤੇਜ਼ ਹੋ ਗਈ ਹੈ ਪਰ ਤਿਹਾੜ ਜੇਲ੍ਹ ’ਚ ਫਾਂਸੀ ਵੱਲ ਹੌਲੀ–ਹੌਲੀ ਵਧਦੇ ਜਾ ਰਹੇ ਕਾਤਲ ਪੂਰੀ ਤਰ੍ਹਾਂ ਚੁੱਪ ਵੱਟੀ ਬੈਠੇ ਹਨ। ਉਨ੍ਹਾਂ ਹੁਣ ਕੀ ਕਰਨਾ ਹੈ – ਇਸ ਸੁਆਲ ਦਾ ਜੁਆਬ ਉਨ੍ਹਾਂ ਕੋਲ ਹੀ ਹੈ।

 

 

ਦਿੱਲੀ ਸਥਿਤ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਆਖਿਆ ਕਿ ਅਦਾਲਤ ਤੋਂ ਡੈੱਥ–ਵਾਰੰਟ ਜਾਰੀ ਹੋਣ ਤੋਂ ਬਾਅਦ ਜਿਹੜੀ ਕਾਨੂੰਨੀ ਪ੍ਰਕਿਰਿਆ ਅਮਲ ’ਚ ਲਿਆਂਦੀ ਜਾਣੀ ਚਾਹੀਦੀ ਹੈ, ਅਸੀਂ ਉਹ ਸਭ ਅਪਣਾ ਰਹੇ ਹਾਂ। ਇਸ ਤਹਿਤ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਅੰਤਿਮ ਇੱਛਾ ਵੀ ਕੁਝ ਦਿਨ ਪਹਿਲਾਂ ਪੁੱਛੀ ਸੀ ਪਰ ਹਾਲੇ ਤੱਕ ਚਾਰਾਂ ਵਿੱਚੋਂ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਹੈ।

 

 

ਸ੍ਰੀ ਗੋਇਲ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਚਾਰੇ ਮੁਜਰਿਮਾਂ ਤੋਂ ਪੁੱਛਿਆ ਸੀ ਕਿ ਡੈੱਥ–ਵਾਰੰਟ ਨੂੰ ਅਮਲ ’ਚ ਲਿਆਉਣ ਤੋਂ ਪਹਿਲਾਂ ਉਹ ਕਿਸ ਨੂੰ ਕਿਸ ਦਿਨ ਕਿਸ ਸਮੇਂ ਜੇਲ੍ਹ ’ਚ ਮਿਲਣਾ ਚਾਹੁਣਗੇ? ਸਬੰਧਤ ਵਿਅਕਤੀਆਂ ਦੇ ਨਾਂਅ, ਪਤੇ ਤੇ ਸੰਪਰਕ ਨੰਬਰ, ਜੇ ਕੋਈ ਹੋਣ, ਤਾਂ ਲਿਖਤੀ ਰੂਪ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਸੂਚਿਤ ਕਰ ਦੇਣ; ਤਾਂ ਜੋ ਸਮੇਂ ਸਿਰ ਆਖ਼ਰੀ ਮੁਲਾਕਾਤ ਕਰਵਾਉਣ ਵਾਲਿਆਂ ਨੂੰ ਜੇਲ੍ਹ ਤੱਕ ਲਿਆਉਣ ਦੇ ਇੰਤਜ਼ਾਮ ਕੀਤੇ ਜਾ ਸਕਣ।

 

 

ਡਾਇਰੈਕਟਰ ਜਨਰਲ (ਜੇਲ੍ਹ) ਮੁਤਾਬਕ ਨਿਯਮ ਅਨੁਸਾਰ ਦੂਜੀ ਗੱਲ ਉਨ੍ਹਾਂ ਤੋਂ ਇਹ ਪੁੱਛੀ ਗਈ ਸੀ ਕਿ ਉਨ੍ਹਾਂ ਨੇ ਕੀ ਆਪਣੀ ਕੋਈ ਚੱਲ–ਅਚੱਲ ਜਾਇਦਾਦ ਆਪਣੇ ਕਿਸੇ ਰਿਸ਼ਤੇਦਾਰ ਜਾਂ ਵਿਸ਼ਵਾਸਪਾਤਰ ਦੇ ਨਾਂਅ ਕਰਨੀ ਹੈ? ਪਰ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ।

 

 

ਚਾਰੇ ਅਪਰਾਧੀਆਂ ਨੇ ਹਾਲੇ ਕੁਝ ਵੀ ਨਹੀਂ ਦੱਸਿਆ, ਇਸੇ ਲਈ ਆਮ ਕੈਦੀਆਂ ਵਾਂਗ ਉਨ੍ਹਾਂ ਨੂੰ ਹਫ਼ਤੇ ਦੇ ਦੋ ਦਿਨ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

 

 

ਇਸ ਮਾਮਲੇ ਨੂੰ ਭਾਰਤੀ ਮੀਡੀਆ ਆਮ ਤੌਰ 'ਤੇ ਨਿਰਭਯਾ ਕੇਸ ਦੇ ਨਾਂਅ ਨਾਲ ਚੇਤੇ ਕਰਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four convicts of Delhi Gangrape and Murder didn t tell their last wish