ਉਤਰ ਪ੍ਰਦੇਸ਼ ਦੇ ਹਰਦੋਈ `ਚ ਸੰਦੀਲਾ ਅਤੇ ਉਮਰਤਾਲੀ ਦੇ ਵਿਚਕਾਰ ਇਕ ਵੱਡਾ ਹਾਦਸਾ ਵਾਪਰ ਗਿਆ। ਰੇਲਵੇ ਟ੍ਰੈਕ `ਤੇ ਕੰਮ ਕਰ ਰਹੇ ਚਾਰ ਗੈਂਗਮੈਨਾਂ ਦੀ ਗੱਡੀ ਦੇ ਕੱਟਣ ਨਾਲ ਮੌਤ ਹੋ ਗਈ। ਘਟਨਾ ਦੇ ਬਾਅਦ ਰੇਲਵੇ ਦੇ ਉਚ ਅਧਿਕਾਰੀ ਮੌਕੇ `ਤੇ ਪਹੁੰਚ ਗਏ। ਹਾਲਾਂਕਿ ਅਜੇ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਕਹਿਣ ਤੋਂ ਮਨ੍ਹਾਂ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਘਟਨਾ ਸੋਮਵਾਰ ਦੁਪਹਿਰ 12 ਦੀ ਹੈ। ਗੈਂਗਮੈਨ ਸੰਦੀਲਾ-ਉਮਰਤਾਲੀ ਰੇਲਵੇ ਟ੍ਰੈਕ `ਤੇ ਕੰਮ ਰਹੇ ਸਨ, ਤਾਂ ਉਸ ਸਮੇਂ ਅਚਾਨਕ ਰੇਲਗੱਡੀ ਆ ਗਈ ਅਤੇ ਗੈਂਗਮੈਨ ਟ੍ਰੈਕ ਤੋਂ ਹੱਟਣ ਦਾ ਸਮਾਂ ਨਹੀਂ ਮਿਲਿਆ। ਚਾਰੇ ਰੇਲ ਗੱਡੀ ਦੀ ਚਪੇਟ `ਚ ਆ ਗਏ। ਜਿਉਂ ਹੀ ਘਟਨਾ ਦੀ ਜਾਣਕਾਰੀ ਰੇਲਵੇ ਦੇ ਹੋਰ ਕਰਮਚਾਰੀਆਂ ਨੂੰ ਮਿਲੀ ਤਾਂ ਘਟਨਾ ਸਥਾਨ `ਤੇ ਪਹੁੰਚ ਗਏ। ਰੇਲਵੇ ਦੀ ਬਚਾਓ ਟੀਮ ਵੀ ਮੌਕੇ `ਤੇ ਪਹੁੰਚ ਗਈ।
ਅੰਮ੍ਰਿਤਸਰ `ਚ ਵੀ ਕੁਝ ਦਿਨ ਪਹਿਲਾਂ ਹੋਇਆ ਸੀ ਭਿਆਨਕ ਹਾਦਸਾ
ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੋੜੇ ਫਾਟਕ ਦੇ ਨੇੜੇ ਰਾਵਨ ਸਾੜਨ ਦੇ ਪ੍ਰੋਗਰਾਮ ਦੌਰਾਨ ਰੇਲ ਗੱਡੀ ਨਾਲ ਕੱਟਣ ਕਾਰਨ 61 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 72 ਲੋਕ ਜਖਮੀ ਹੋ ਗਏ ਸਨ।