ਅਗਲੀ ਕਹਾਣੀ

ਸਿ਼ਮਲਾ ਨੇੜੇ ਸੜਕ ਹਾਦਸੇ `ਚ ਹਰਿਆਣਾ ਦੇ 4 ਵਿਅਕਤੀਆਂ ਦੀ ਮੌਤ

ਸਿ਼ਮਲਾ ਨੇੜੇ ਸੜਕ ਹਾਦਸੇ `ਚ ਹਰਿਆਣਾ ਦੇ 4 ਵਿਅਕਤੀਆਂ ਦੀ ਮੌਤ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸਿ਼ਮਲਾ ਤੋਂ 30 ਕਿਲੋਮੀਟਰ ਦੂਰ ਪਿੰਡ ਠਿਓਗ ਨੇੜੇ ਇਕ ਕਾਰ ਖੱਡ `ਚ ਡਿੱਗਣ ਕਾਰਨ ਮੌਕੇ `ਤੇ ਹੀ ਹਰਿਆਣਾ ਦੇ 4 ਸੈਲਾਨੀਆਂ ਦੀ ਮੌਤ ਹੋ ਗਈ। 


ਹਰਿਆਣਾ ਦੇ ਨੰਬਰ ਵਾਲੀ ਮਰੂਤੀ ਅਰਟੀਗਾ ਐਚਆਰ-52-ਬੀਐਮ-5608 `ਚ ਸਵਾਰ ਹੋ ਕੇ ਸੈਰ ਸਪਾਟੇ ਲਈ ਮਸ਼ਹੂਰ ਥਾਂ ਨਾਰਕੰਡਾ ਵੱਲ ਜਾ ਰਹੇ ਸਨ ਤਾਂ ਰਸਤੇ `ਚ ਦੇਵੀ ਮੋੜ ਦੇ ਨੇੜੇ ਗੱਡੀ 250 ਫੁੱਟ ਡੂੰਘੀ ਖੱਡ `ਚ ਡਿੱਗ ਗਈ। ਕਾਰ ਖੱਡ `ਚ ਡਿੱਗਣ ਕਾਰਨ ਮੌਕੇ `ਤੇ ਹੀ ਚਾਰ  ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਹਿਚਾਣ ਜਗਪ੍ਰੀਤ, ਦੀਪਕ, ਅਜੇ, ਲੋਕੇਸ਼ ਵਜੋਂ ਹੋਈ ਹੈ ਜਦੋਂ ਕਿ ਦੋ ਹੋਰ ਰਾਹੁਲ ਅਤੇ ਰੋਹਤਾਸ਼ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ `ਚ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸਿ਼ਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ।  

 

ਘਟਨਾ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਯਾਤਰੀ ਹਰਿਆਣਾ ਦੇ ਵਲਬਗੜ੍ਹ `ਚ ਸਥਿਤ ਰੋਈਲ ਮੋਟਰਜ਼ ਦੇ ਮੁਲਾਜ਼ਮ ਸਨ।  ਮ੍ਰਿਤਕਾਂ ਨੂੰ ਪੋਸਟਮ ਮਾਰਟਕ ਲਈ ਸਰਕਾਰੀ ਹਸਪਤਾਲ `ਚ ਭੇਜ਼ ਦਿੱਤਾ ਗਿਆ। ਪੁਲਿਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਧਾਰਾ 279, 337 ਅਤੇ 304ਏ ਦੇ ਤਹਿਤ ਕੇਸ ਦਰਜ ਕਰ ਲਿਆ ਹੈ।


ਇਕ ਹੋਰ ਕੇਸ `ਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨੰਬਰ ਐਚਪੀ64-4930 ਪਿੰਡ ਮੰਜੂ ਦੇ ਨੇੜੇ ਖੱਡ `ਚ ਡਿੱਗ ਗਈ। ਜਿਸ `ਚ ਕਰੀਬ 20 ਸਵਾਰੀਆਂ ਨੂੰ ਮਾਮੂਲੀ ਸੱਟਾ ਲੱਗੀਆਂ ਹਨ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four Haryana Tourists dies in HP road mishap