ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚਾਰ ਜਣਿਆਂ ਦਾ ਜਬਰੀ ਘਰੋਂ ਕੱਢ ਡਾਂਗਾਂ ਨਾਲ ਕੁੱਟ–ਕੁੱਟ ਕੇ ਕਤਲ

​​​​​​​ਚਾਰ ਜਣਿਆਂ ਦਾ ਜਬਰੀ ਘਰੋਂ ਕੱਢ ਡਾਂਗਾਂ ਨਾਲ ਕੁੱਟ–ਕੁੱਟ ਕੇ ਕਤਲ

ਝਾਰਖੰਡ ਦੇ ਗੁਮਲਾ ਜ਼ਿਲ੍ਹੇ ’ਚ ਸਿਸਈ ਥਾਣਾ ਇਲਾਕੇ ਪਿੰਡ ਸਿਸਕਾਰੀ ਵਿਖੇ ਅੱਜ ਵੱਡੇ ਤੜਕੇ ਚਾਰ ਜਣਿਆਂ ਨੂੰ ਡਾਂਗਾਂ ਨਾਲ ਕੁੱਟ–ਕੁੱਟ ਕੇ ਮਾਰ ਦਿੱਤਾ ਗਿਆ। ਮਾਰੇ ਗਏ ਲੋਕਾਂ ਵਿੱਚ ਦੋ ਔਰਤਾਂ ਤੇ ਦੋ ਮਰਦ ਸ਼ਾਮਲ ਹਨ।

 

 

ਸਭ ਨੂੰ ਘਰਾਂ ਵਿੱਚੋਂ ਕੱਢ ਕੇ ਪਿੰਡ ਦੀ ਸੱਥ ਵਿੱਚ ਲਿਆ ਕੇ ਉਨ੍ਹਾਂ ਉੱਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਮਾਰੇ ਗਏ ਵਿਅਕਤੀਆਂ ਵਿੱਚ ਚਾਪਾ ਉਰਾਓਂ, ਉਸ ਦੀ ਪਤਨੀ ਤੀਰੋਂ ਦੇਵੀ, ਸੂਨਾ ਉਰਾਓਂ ਤੇ ਫਗਨੀ ਦੇਵੀ ਸ਼ਾਮਲ ਹਨ। ਇਨ੍ਹਾਂ ਸਾਰੇ ਮ੍ਰਿਤਕਾਂ ਦੀ ਉਮਰ 60 ਵਰ੍ਹੇ ਦੇ ਨੇੜੇ–ਤੇੜੇ ਹੋਵੇਗੀ।

 

 

ਇਸ ਘਟਨਾ ਕਾਰਨ ਸਮੁੱਚੇ ਪਿੰਡ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਮੁਤਾਬਕ ਅੱਜ ਸਵੇਰੇ ਲਗਭਗ 3 ਕੁ ਵਜੇ 8 ਤੋਂ 10 ਦੀ ਗਿਣਤੀ ਵਿੱਚ ਨਕਾਬਪੋਸ਼ ਅਪਰਾਧੀ ਅਗਨੀ ਦੇਵੀ ਦੇ ਘਰ ਪੁੱਜੇ ਤੇ ਬੂਹਾ ਖੜਕਾ ਕੇ ਉਸ ਨੂੰ ਬਾਹਰ ਆਉਣ ਲਈ ਆਖਿਆ। ਇਸੇ ਤਰ੍ਹਾਂ ਉਹ ਚਾਪਾ ਉਰਾਓਂ ਤੇ ਉਸ ਦੀ ਪਤਨੀ ਤੀਰੋਂ ਦੇਵੀ ਤੇ ਸੁਨਾ ਉਰਾਓਂ ਨੂੰ ਜਬਰੀ ਘਰੋਂ ਲੈ ਕੇ ਆਏ।

 

 

ਇਹ ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਚਾਰੇ ਬਜ਼ੁਰਗ ਆਪਣੇ ਇਲਾਕੇ ਵਿੱਚ ਸਿਆਣਿਆਂ ਵਜੋਂ ਵਿਚਰਦੇ ਸਨ ਤੇ ਝਾੜ–ਫੂਕ ਕਰ ਕੇ ਲੋਕਾਂ ਦਾ ਇਲਾਜ ਵੀ ਕਰਦੇ ਸਨ। ਇਸ ਲਈ ਉਹ ਸਕਦਾ ਹੈ ਕਿ ਇਸੇ ਕਾਰਨ ਇਹ ਕਤਲ ਹੋਏ ਹੋਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four lynched to death after they were forcefully taken out from their homes