ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਾਬਾਦ `ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ

ਫਰੀਦਾਬਾਦ `ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ

ਫਰੀਦਾਬਾਦ ਜਿ਼ਲ੍ਹੇ ਦੇ ਸੂਰਜਕੁੰਡ ਥਾਣਾ ਇਲਾਕੇ ਦੇ ਘਰ `ਚ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ `ਚ ਲੈ ਕੇ ਪੋਸਟਮਮਾਰਟਮ ਲਈ ਭੇਜਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਅਨੁਸਾਰ ਦਿਆਲਬਾਗ ਕਾਲੋਨੀ `ਚ ਸ਼ਨੀਵਾਰ ਨੂੰ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾ ਮਿਲੀਆਂ ਹਨ। ਮ੍ਰਿਤਕਾਂ `ਚ ਤਿੰਨ ਸਕੀਆਂ ਭੈਣਾਂ ਤੇ ਇਕ ਭਾਈ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਸਾਰਿਆਂ ਨੇ ਸਮੂਹਿਕ ਤੌਰ `ਤੇ ਫਾਹਾ ਲਗਾਕੇ ਆਤਮ ਹੱਤਿਆ ਕਰ ਲਈ। ਇਸ ਆਤਮਹੱਤਿਆ ਦਾ ਕਾਰਨ ਆਰਥਿਕ ਤੰਗੀ ਦੱਸਿਆ ਜਾ ਰਿਹਾ ਹੈ।


ਮ੍ਰਿਤਕਾਂ ਦੇ ਨਾਮ ਪ੍ਰਦੀਪ, ਮੀਨਾ, ਬੀਨਾ ਤੇ ਦਿਆ ਹੈ। ਸਾਰਿਆਂ ਮ੍ਰਿਤਕਾਂ ਦੀ ਉਮਰ 24 ਤੋਂ 30 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਇਨ੍ਹਾਂ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਇਹ ਭੈਣ ਭਾਈ ਮਈ 2018 ਤੋਂ ਦਿਆਲਬਾਗ `ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਸਨ। ਸ਼ੰਕਾ ਹੈ ਕਿ ਇਹ ਘਟਨਾ ਦੋ-ਤਿੰਨ ਦਿਨ ਪਹਿਲਾਂ ਵਾਪਰੀ ਹੈ। ਕਮਰੇ `ਚੋਂ ਬਦਬੂ ਆਉਣ `ਤੇ ਮੌਤ ਦਾ ਪਤਾ ਚਲਿਆ।


ਜਿ਼ਕਰਯੋਗ ਹੈ ਕਿ ਅਜਿਹੀ ਹੀ ਇਕ ਘਟਨਾ ਇਸੇ ਸਾਲ ਜੁਲਾਈ ਮਹੀਨੇ `ਚ ਦਿੱਲੀ ਦੇ ਬੁਰਾੜੀ `ਚ ਸਾਹਮਣੇ ਆਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four member of a family commits mass suicide in Faridabad Dayalbagh Colony