ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਨਪੁਰ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ 6 ਦੀ ਮੌਤ

ਕਾਨਪੁਰ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ 6 ਦੀ ਮੌਤ

ਉਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿਚ ਅਸਮਾਨੀ ਬਿਜਲੀ ਦੀ ਚਪੇਟ ਵਿਚ ਆਉਣ ਨਾਲ ਐਤਵਾਰ ਸ਼ਾਮ ਨੂੰ ਮਹਿਲਾ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 4 ਦੀ ਮੌਤ ਕਾਨਪੁਰ ਅਤੇ 2 ਦੀ ਮੌਤ ਫਤਿਹਪੁਰ ਜ਼ਿਲ੍ਹੇ ਵਿਚ ਹੋਈ। ਜਾਣਕਾਰੀ ਮੁਤਾਬਕ ਕਾਨਪੁਰ ਸ਼ਹਿਰ ਤੋਂ 35 ਕਿਲੋਮੀਟਰ ਦੂਰ ਘਾਟਮਪੁਰ ਖੇਤਰ ਵਿਚ ਐਤਵਾਰ ਨੂੰ ਮਵਈ ਬਚਨ ਪਿੰਡ, ਪਓਂਦੀ ਰਮਈਪੁਰ ਅਤੇ ਨਵਰਤਨਾ ਪਿੰਡ ਵਿਚ ਅਸਮਾਨੀ ਬਿਜਲੀ ਲਗਭਗ ਇਕ ਸਮੇਂ ਉਤੇ ਡਿੱਗੀ।

 

ਇਸ ਘਟਨਾ ਵਿਚ ਮਹਿਲਾ ਸਮੇਤ ਚਾਰ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਘਾਟਮਪੁਰ ਐਸਡੀਐਮ ਨੇ ਸਾਰੇ ਪਿੰਡਾਂ ਦੇ ਲੇਖਪਾਲਾਂ ਨੂੰ ਮੌਕੇ ਉਤੇ ਰਵਾਨਾ ਕਰ ਦਿੱਤਾ ਹੈ। ਉਥੇ, ਫਤਿਹਪੁਰ ਦੇ ਜਹਾਨਾਬਾਦ ਦੇ ਕਿਸ਼ਨਪੁਰ ਕਪਿਲ ਕੋੜਾ ਵਿਚ ਅਸਮਾਨੀ  ਬਿਜਲੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਦੋ ਲੋਕ ਝੁਲਸੇ ਗਏ। ਸਾਰੇ ਮੀਂਹ ਤੋਂ ਬਚਣ ਲਈ ਦਰਖਤ ਹੇਠਾਂ ਖੇੜੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:four people dead due to thunderstorm in kanpur