ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਥੇ ਹੀ ਮਾਰੇ ਗਏ ਚਾਰੇ ਬਲਾਤਕਾਰੀ, ਜਿੱਥੇ ਲੇਡੀ ਡਾਕਟਰ ਜਿਊਂਦੀ ਸਾੜੀ ਸੀ

ਉੱਥੇ ਹੀ ਮਾਰੇ ਗਏ ਚਾਰੇ ਬਲਾਤਕਾਰੀ, ਜਿੱਥੇ ਲੇਡੀ ਡਾਕਟਰ ਜਿਊਂਦੀ ਸਾੜੀ ਸੀ

ਬੀਤੇ ਦਿਨੀਂ ਹੈਦਰਾਬਾਦ ’ਚ ਲੇਡੀ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਤੇ ਫਿਰ ਉਸ ਨੂੰ ਜਿਊਂਦੇ–ਜੀਅ ਸਾੜ ਕੇ ਖ਼ਤਮ ਕਰ ਦੇਣ ਦੇ ਮਾਮਲੇ ’ਚ ਫੜੇ ਗਏ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ’ਚ ਮਾਰੇ ਗਏ ਹਨ। ਤੇਲੰਗਾਨਾ ਪੁਲਿਸ ਨੇ ਖ਼ਬਰ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਹੈ ਕਿ ਦੋਸ਼ੀਆਂ ਨੂੰ ਅਪਰਾਧ ਵਾਲੀ ਥਾਂ ਲਿਜਾਂਦਾ ਗਿਆ ਸੀ ਤੇ ਉੱਥੇ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਉੱਤੇ ਗੋਲੀ ਚਲਾਉਣੀ ਭਾਵ ਉਨ੍ਹਾਂ ਦਾ ਇਨਕਾਊਂਟਰ ਕਰਨਾ ਪਿਆ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹ ਚਾਰੇ ਮੁਲਜ਼ਮ ਉਸੇ ਫ਼ਲਾਈਓਵਰ ਹੇਠਾਂ ਮਾਰੇ ਗਏ ਹਨ, ਜਿੱਥੇ ਵੈਟਰਨਰੀ ਡਾਕਟਰ ਨੂੰ ਜਿਊਂਦੇ–ਜੀਅ ਸਾੜਿਆ ਗਿਆ ਸੀ।

 

 

ਇਸ ਮਾਮਲੇ ’ਚ ਪੁਲਿਸ ਨੇ ਸੋਮਵਾਰ ਨੂੰ ਅਦਾਲਤ ’ਚ ਪਟੀਸ਼ਨ ਦਾਇਰ ਕਰ ਕੇ ਮੁਲਜ਼ਮਾਂ ਲਈ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਲਗਾਤਾਰ ਤਿੰਨ ਦਿਨਾਂ ਤੱਕ ਸਰਕਾਰੀ ਧਿਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਦੇ ਦਿੱਤੀ ਗਈ ਸੀ।

 

 

ਇਸ ਘਟਨਾ ਦੇ 36 ਘੰਟਿਆਂ ਅੰਦਰ ਪੁਲਿਸ ਨੇ ਸ਼ੁੱਕਰਵਾਰ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਸ਼ਾਦਨਗਰ ਅਦਾਲਤ ’ਚ ਪੇਸ਼ ਕੀਤਾ ਗਿਆ; ਜਿੱਥੋਂ ਸਾਰਿਆਂ ਨੂੰ ਚੇਰਲਾਪੱਲੀ ਜੇਲ੍ਹ ਵਿੱਚ ਭੇਜਿਆ ਗਿਆ ਸੀ।

 

 

ਇੱਥੇ ਵਰਨਯੋਗ ਹੈ ਕਿ ਗੈਂਗਰੇਪ ਤੇ ਵਹਿਸ਼ੀਆਨਾ ਹੱਤਿਆ ਦੇ ਮਾਮਲੇ ’ਚ ਸਰਕਾਰ ਨੇ ਬੁੱਧਵਾਰ ਨੂੰ ਮੁਲਜ਼ਮਾਂ ਵਿਰੁੱਧ ਮੁਕੱਦਮੇ ਦੀ ਸੁਣਵਾਈ ਲਈ ਮਹਿਬੂਬਨਗਰ ਜ਼ਿਲ੍ਹੇ ਵਿੱਚ ਸਥਿਤ ਫ਼ਸਟ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਲ ਜੱਜ ਦੀ ਅਦਾਲਤ ਨੂੰ ਵਿਸ਼ੇਸ਼ ਅਦਾਲਤ (ਫ਼ਾਸਟ ਟ੍ਰੈਕ ਕੋਰਟ) ਵਜੋਂ ਨਾਮਜ਼ਦ ਕੀਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four rapists killed on the same place where Lady Veterinary Doctor had been murdered