ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਕਸ਼ਮੀਰ 'ਚ LOC ਨੇੜੇ ਬਰਫ਼ ਹੇਠਾਂ ਆ ਕੇ ਚਾਰ ਜਵਾਨ ਸ਼ਹੀਦ

ਉੱਤਰੀ ਕਸ਼ਮੀਰ ’ਚ ਕੰਟਰੋਲ ਰੇਖਾ (LOC) ਨੇੜੇ ਵਾਪਰੀਆਂ ਬਰਫ਼ ਦੇ ਤੋਦੇ ਖਿਸਕਣ ਦੀਆਂ ਦੋ ਘਟਨਾਵਾਂ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਇਲਾਕੇ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਸੈਨਾ ਦੀ ਚੌਕੀ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆ ਗਈ ਜਿਸ ਵਿੱਚ ਘੱਟੋ ਘੱਟ ਚਾਰ ਜਵਾਨ ਫਸ ਗਏ।


ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਤਿੰਨ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਦਕਿ ਇਕ ਜਵਾਨ ਨੂੰ ਜ਼ਿੰਦਾ ਬਚਾਇਆ ਗਿਆ। ਇਕ ਹੋਰ ਘਟਨਾ ਵਿੱਚ ਬਾਂਦੀਪੁਰਾ ਜ਼ਿਲ੍ਹੇ ਵਿੱਚ ਗੁਰੇਜ਼ ਸੈਕਟਰ ਦੇ ਦਾਵਰ ਇਲਾਕੇ ਵਿੱਚ ਸੈਨਾ ਦਾ ਪੈਦਲ ਗਸ਼ਤੀ ਦਲ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆ ਗਿਆ ਜਿਸ ਵਿੱਚ ਦੋ ਜਵਾਨ ਫਸ ਗਏ।


ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਨੂੰ ਜ਼ਿੰਦਾ ਬਚਾ ਲਿਆ ਗਿਆ ਜਦੋਂਕਿ ਦੂਜੇ ਜਵਾਨ ਦੀ ਲਾਸ਼ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕੀਤੀ ਗਈ। ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਸੈਕਟਰ ਵਿੱਚ ਐਲਓਸੀ ਦੀ ਈਗਲ ਪੋਸਟ 'ਤੇ ਮੰਗਲਵਾਰ ਸਵੇਰੇ ਫੌਜੀ ਦੇ ਦੋ ਜਾਟ ਰੈਜੀਮੈਂਟਸ ਦੇ ਜਵਾਨ  ਬਰਫੀਲੇ ਤੂਫ਼ਾਨ 'ਚ ਦੱਬ ਗਏ।


ਸੂਚਨਾ ਮਿਲਦੇ ਹੀ ਸਿਪਾਹੀਆਂ ਨੂੰ ਨੇੜੇ ਦੀ ਚੌਕੀ ਤੋਂ ਬਚਾਅ ਕਾਰਜ ਲਈ ਭੇਜਿਆ ਗਿਆ। ਇਸ ਦੇ ਨਾਲ ਸਿਖਿਅਤ ਸਿਪਾਹੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਹੈਲੀਕਾਪਟਰ ਦੀ ਵੀ ਮਦਦ ਲਈ ਗਈ। ਇਹ ਕਾਰਵਾਈ ਦੇਰ ਸ਼ਾਮ ਤੱਕ ਚਲਾਈ ਗਈ। ਐਸਐਸਪੀ ਸ਼੍ਰੀਰਾਮ ਦਿਨਕਰ ਨੇ ਦੱਸਿਆ ਕਿ ਫਿਲਹਾਲ ਤਲਾਸ਼ੀ ਮੁਹਿੰਮ ਚੱਲ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four soldiers killed in avalanche near LOC in north Kashmir