ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ 6 ਮੌਤਾਂ, ਰਾਹਤ ਕਾਰਜ ਹਾਲੇ ਜਾਰੀ

ਹਰਿਆਣਾ ਦੇ ਗੁਰੂਗ੍ਰਾਮ ਚ ਵੀਰਵਾਰ ਸਵੇਰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਗੁਰੂਗ੍ਰਾਮ ਦੇ ਉੱਲਾਵਾਸ ਪਿੰਡ ਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਵਿਚ ਸਵੇਰੇ 8 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ਜਿਸ ਵਿਚ ਹੁਣ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ 6 ਲੋਕਾਂ ਦੀ ਮੌੌਤ ਹੋ ਗਈ ਹੈ ਜਦਕਿ ਇੱਕ ਹੋਰ ਦੇ ਮਲਬੇ ਚ ਦਬੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹਾਦਸੇ ਮਗਰੋਂ ਐਨਡੀਆਰਐਫ਼ ਦੀਆਂ 3 ਟੀਮਾਂ ਰਾਹਤ ਕਾਰਜ ਚ ਜੁਟੀਆਂ ਹੋਈਆਂ ਹਨ। ਹਾਦਸੇ ਮਗਰੋਂ ਲਗਭਗ 250 ਲੋਕਾਂ ਨੂੰ ਰਾਹਤ ਕਾਰਜ ਚ ਲਗਾਇਆ ਗਿਆ ਹੈ। ਇਸ ਦੌਰਾਨ ਦਬੇ ਲੋਕਾਂ ਨੂੰ ਮਲਬੇ ਚ ਕੱਢਣ ਲਈ ਕਰੇਨ ਦੀ ਮਦਦ ਵੀ ਲਈ ਜਾ ਰਹੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਇਮਾਰਤ ਉੱਲਾਵਾਸ ਨਿਵਾਸੀ ਦਇਆਰਾਮ ਦੀ ਹੈ। ਇਸ ਇਮਾਰਤ ਦੀ ਉਸਾਰੀ ਦਾ ਕੰਮ ਪਿਛਲੇ 4 ਮਹੀਨਿਆਂ ਤੋਂ ਜਾਰੀ ਸੀ। ਇਮਾਰਤ ਚ ਬੁੱਧਵਾਰ ਨੂੰ ਚੌਥੀ ਮੰਜ਼ਿਲ ਤੇ ਲੈਂਟਰ ਪਾਇਆ ਗਿਆ ਸੀ। ਜਿਸ ਤੋਂ ਬਾਅਦ ਅੱਜ ਇਹ ਹਾਦਸਾ ਵਾਪਰ ਗਿਆ।
 

 

 

ਲੋਕਾਂ ਮੁਤਾਬਕ ਅੱਜ ਤੜਕੇ ਇਮਾਰਤ ਡਿੱਗਣ ਨਾਲ ਆਂਡ ਗੁਆਂਢ ਚ ਜ਼ੋਰ ਦੀ ਆਵਾਜ਼ ਆਈ। ਜਿਸ ਕਾਰਨ ਸੁੱਤੇ ਪਏ ਗੁਆਂਢੀਆਂ ਦੀ ਅੱਖ ਖੁੱਲ੍ਹ ਗਈ। ਜਿਸ ਮਗਰੋਂ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਮੌਕੇ ਤੇ ਸੀਨੀਅਰ ਅਧਿਕਾਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਮੌਜੂਦ ਹਨ। ਮੌਕੇ ਤੇ ਪੁੱਜੇ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਮੌਕੇ ਦਾ ਜਾਇਜ਼ਾ ਲਿਆ। ਐਸਡੀਐਮ ਸੰਜੀਵ ਸਿੰਗਲਾ ਨੇ ਕਿਹਾ ਕਿ ਬੇਹੱਦ ਹੀ ਘਟੀਆ ਸਮਾਨ ਨਾਲ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਸੀ। ਜਿਸ ਕਾਰਨ ਪਿੰਡ ਵਾਲਿਆਂ ਨੇ ਕੰਮ ਰੋਕਣ ਦੀ ਵੀ ਅਪੀਲ ਕੀਤੀ ਸੀ। ਇਮਾਰਤ ਬਣਾਉਣ ਵਾਲਾ ਮੁਲਜ਼ਮ ਠੇਕੇਦਾਰ ਪਿੰਡ ਦਾ ਹੀ ਰਹਿਣ ਵਾਲਾ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four-storey building collapsed 8 people dabbled