ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਨਾਥ ਯਾਤਰਾ ਲਈ ਜੰਮੂ ਤੋਂ 4,694 ਸ਼ਰਧਾਲੂਆਂ ਦਾ ਚੌਥੇ ਜਥਾ ਰਵਾਨਾ 


Amartnath Yatra: ਦੱਖਣ ਕਸ਼ਮੀਰ ਵਿੱਚ ਪਵਿੱਤਰ ਅਮਰਨਾਥ ਗੁਫਾ ਵਿੱਚ ਸ਼ਿਵਲਿੰਗ ਦਾ ਦਰਸ਼ਨ ਕਰਨ ਲਈ 791 ਮਹਿਲਾਵਾਂ ਸਣੇ 4,694 ਤੀਰਤ ਯਾਤਰੀਆਂ ਦਾ ਚੌਥਾ ਜੱਥਾ ਸਖ਼ਤ ਸੁਰੱਖਿਆ ਵਿਚਕਾਰ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਬੁੱਧਵਾਰ ਨੂੰ ਰਵਾਨਾ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 


ਇਹ ਸ਼ਰਧਾਲੂ ਦਿਨ ਵਿੱਚ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗੰਦਰਬਲ ਜ਼ਿਲ੍ਹੇ ਦੇ  ਬਾਲਟਾਲ ਆਧਾਰ ਕੈਂਪ ਪਹੁੰਚਣਗੇ। ਉਨ੍ਹਾਂ ਵਿੱਚ 24 ਬੱਚੇ ਅਤੇ 70 ਸਾਧੂ ਵੀ ਹਨ। ਇਸ ਯਾਤਰਾ ਦੌਰਾਨ 20 ਹਜ਼ਾਰ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਕ ਜੁਲਾਈ ਨੂੰ  ਇਹ ਯਾਤਰਾ ਸ਼ੁਰੂ ਹੋਈ ਸੀ। ਬਾਲਟਾਲ ਅਤੇ ਪਹਿਲਗਾਮ ਮਾਰਗ ਰਾਹੀਂ ਲੰਘਣ ਵਾਲੀ ਇਹ ਯਾਤਰਾ 46 ਦਿਨਾਂ ਤੱਕ ਚੱਲੇਗੀ।

 


ਇਹ ਯਾਤਰਾ 15 ਅਗਸਤ ਨੂੰ ਯਾਨੀ ਸਾਵਨ ਪੂਰਨੀਮਾ ਅਤੇ ਰੱਖੜੀ ਵਾਲੇ ਦਿਨ ਸਮਾਪਾਤ ਹੋਵੇਗੀ। ਯਾਤਰਾ ਨੂੰ ਸਫ਼ਲ ਅਤੇ ਆਰਾਮਦਾਇਕ ਬਣਾਉਣ ਲਈ ਸੁਰੱਖਿਆ ਵਿਵਸਥਾਵਾਂ ਕੀਤੀਆਂ ਗਈਆਂ ਹਨ। ਅਮਰਨਾਥ ਗੁਫਾ 3,880 ਮੀਟਰ ਦੀ ਉੱਚਾਈ ਉੱਤੇ ਹਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fourth batch of amarnath yatra departed from jammu