ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੌਥਾ ਕੌਮਾਂਤਰੀ ਯੋਗ ਦਿਵਸ 21 ਨੂੰ, ਨਰਿੰਦਰ ਮੋਦੀ ਹੋਣਗੇ ਦੇਹਰਾਦੂਨ

ਚੌਥਾ ਕੌਮਾਂਤਰੀ ਯੋਗ ਦਿਵਸ ਅੱਜ, ਨਰਿੰਦਰ ਮੋਦੀ ਹੋਣਗੇ ਦੇਹਰਾਦੂਨ

ਚੌਥਾ ਕੌਮਾਂਤਰੀ ਯੋਗ ਦਿਵਸ ਭਲਕੇ ਵੀਰਵਾਰ, 21 ਜੂਨ ਨੂੰ ਮਨਾਇਆ ਜਾਵੇਗਾ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਹਰਾਦੂਨ ਹੋਣਗੇ, ਜਿੱਥੇ ਉਹ ਫ਼ਾਰੈਸਟ ਰਿਸਰਚ ਇੰਸਟੀਚਿਊਟ `ਚ 60,000 ਲੋਕਾਂ ਦੀ ਵੱਡੀ ਭੀੜ ਦੀ ਅਗਵਾਈ ਕਰਨਗੇ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ `ਚ ਇਸ ਮੌਕੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਕਮਾਂਡੋਜ਼ ਤੇ ਸਟੀਕ ਨਿਸ਼ਾਨੇਬਾਜ਼ਾਂ ਸਮੇਤ 3,000 ਤੋਂ ਵੱਧ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ।

ਕੌਮਾਂਤਰੀ ਯੋਗ ਦਿਵਸ ਵਿਸ਼ਵ ਪੱਧਰ `ਤੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਤੇ ਇਸ ਰਾਹੀਂ ਯੋਗ-ਅਭਿਆਸ ਦੇ ਬਹੁਤ ਸਾਰੇ ਫ਼ਾਇਦਿਆਂ ਬਾਰੇ ਆਮ ਜਨਤਾ ਨੂੰ ਜਾਣਕਾਰੀ ਮਿਲਦੀ ਹੈ।

ਦੇਹਰਾਦੂਨ `ਚ ਯੋਗ ਸਮਾਰੋਹ ਸਵੇਰੇ 6 ਵਜੇ ਸ਼ੁਰੂ ਹੋ ਜਾਵੇਗਾ, ਜਿੱਥੇ 60,000 ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਹੋਣ ਦਾ ਅਨੁਮਾਨ ਹੈ। ਜਿ਼ਆਦਾਤਰ ਲੋਕਾਂ ਦੇ ਸਵੇਰੇ ਪੰਜ ਵਜੇ ਆਪੋ-ਆਪਣੀਆਂ ਸੀਟਾਂ ਮੱਲ ਲੈਣ ਦਾ ਅਨੁਮਾਨ ਹੈ। ਭਾਗੀਦਾਰਾਂਾਂ ਨੂੰ ਆਪਣੇ ਮੋਬਾਇਲ ਫ਼ੋਨ ਰੱਖਣ ਲਈ ਵਾਟਰ-ਪਰੂਫ਼ ਪਾਊਚ ਅਤੇ ਜੁੱਤੇ ਰੱਖਣ ਲਈ ਖ਼ਾਸ ਬੈਗ ਦਿੱਤੇ ਜਾਣਗੇ।

ਬਹੁਤ ਸਾਰੇ ਟੀਵੀ ਚੈਨਲ ਇਸ ਮੌਕੇ ਸਿੱਧਾ ਪ੍ਰਸਾਰਣ ਕਰਨਗੇ ਤੇ ਕੌਮਾਂਤਰੀ ਯੋਗ ਦਿਵਸ ਦੀਆਂ ਸਾਰੵੀਆਂ ਅਪਡੇਟਸ ਦਰਸ਼ਕਾਂ ਨੂੰ ਮਿਲਦੀਆਂ ਰਹਿਣਗੀਆਂ।

ਦੇਹਰਾਦੂਨ ਵਿੱਚ ਇਸ ਮੌਕੇ ਖ਼ਾਸ ਕਰਕੇ ਬਹੁਤ ਜਿ਼ਆਦਾ ਇੰਤਜ਼ਾਮ ਕੀਤੇ ਗਏ ਹਨ, ਤਾਂ ਜੋ ਆਮ ਲੋਕਾਂ ਨੁੰ ਕੋਈ ਪਰੇਸ਼ਾਨੀ ਨਾ ਹੋਵੇ। ਬਿਜਲੀ, ਪਾਣੀ, ਸੁਰੱਖਿਆ ਅਤੇ ਸਿਹਤ ਸੇਵਾਵਾਂ ਦਾ ਖ਼ਾਸ ਪ੍ਰਬੰਧ ਹੋਵੇਗਾ। ਇਸ ਸਥਾਨ `ਤੇ 60 ਡੋਰ ਫ਼ਰੇਮ ਮੈਟਲ ਡਿਟੈਕਟਰਜ਼ ਲਾਏ ਗਏ ਹਨ। ਸਮੁੱਚੇ ਫ਼ਾਰੈਸਟ ਰਿਸਰਚ ਸੰਸਥਾਨ ਦੇ ਕੈਂਪਸ ਵਿੱਚ ਹੀ ਚੋਕਸੀ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ। ਇਸ ਤੋਂ ਇਲਾਵਾ ਰੇਂਜਰਜ਼ ਗਰਾਊਂਡ `ਤੇ 1,000 ਤੋਂ ਵੱਧ ਬੱਸਾਂ ਆਮ ਜਨਤਾ ਲਈ ਚੱਲਣਗੀਆਂ।

ਇੱਥੇ ਵਰਨਣਯੋਗ ਹੈ ਕਿ ਸਾਲ 2015 ਦੌਰਾਨ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਹਰ ਵਰ੍ਹੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਉੱਤਰੀ ਗੋਲ਼ਾ-ਅਰਧ ਵਿੱਚ 21 ਜੂਨ ਦਾ ਦਿਨ ਸਭ ਤੋਂ ਵੱਡਾ ਹੁੰਦਾ ਹੈ। ਫਿਰ ਦਿਨ ਕੁਝ ਸਥਿਰ ਰਹਿ ਕੇ ਹੌਲੀ-ਹੌਲੀ ਘਟਦੇ ਰਹਿੰਦੇ ਹਨ। ਉੱਧਰ 21 ਦਸੰਬਰ ਨੂੰ ਸਭ ਤੋਂ ਛੋਟਾ ਦਿਨ ਹੰੁਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fourth International Yoga Day 21 June