ਹਿਮਾਚਲ ਪ੍ਰਦੇਸ਼ ਦੇ ਚੰਬਾ ਜਿ਼ਲ੍ਹੇ ਵਿੱਚ ਮੰਗਲ਼ਵਾਰ ਵੱਡੇ ਤੜਕੇ ਭੂਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ। ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਸਿ਼ਮਲਾ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਸੋਮਵਾਰ-ਮੰਗਲ਼ਵਾਰ ਦੀ ਰਾਤ ਨੂੰ 1:27 ਵਜੇ ਲੱਗੇ ਭੂਚਾਲ ਦੇ ਇਸ ਝਟਕੇ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 3.3 ਨਾਪੀ ਗਈ।
ਉਨ੍ਹਾਂ ਦੱਸਿਆ ਕਿ ਭੂਚਾਲ਼ ਦਾ ਕੇਂਦਰ ਚੰਬਾ ਦੇ ਉੱਤਰ-ਪੂਰਬ ਵੱਲ ਧਰਤੀ ਦੇ 10 ਕਿਲੋਮੀਟਰ ਹੇਠਾਂ ਸੀ। ਚੰਬਾ ਤੇ ਸਿ਼ਮਲਾ ਜਿ਼ਲ੍ਹਿਆਂ ਵਿੱਚ ਭੂਚਾਲ ਦੇ ਅਜਿਹੇ ਮਾਮੂਲੀ ਝਟਕੇ ਬੀਤੀ 14, 17 ਤੇ 23 ਜੂਨ ਨੂੰ ਵੀ ਆ ਚੁੱਕੇ ਹਨ।
ਚੰਬਾ ਸਮੇਤ ਹਿਮਾਚਲ ਪ੍ਰਦੇਸ਼ ਦੇ ਬਹੁਤੇ ਹਿੱਸੇ ਅਕਸਰ ਭੂਚਾਲ ਦੀ ਮਾਰ ਹੇਠ ਆਉਂਦੇ ਰਹਿੰਦੇ ਹਨ।