ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੇ ‘ਅੱਤਵਾਦ ਖਿਲਾਫ ਵਿਸ਼ਵ ਪੱਧਰੀ ਸਮਾਗਮ’ ਪ੍ਰਸਤਾਵ ਨੂੰ ਫ੍ਰਾਂਸ ਦੀ ਹਮਾਇਤ

ਪੂਰੀ ਦੁਨੀਆ ਲਈ ਚੁਣੌਤੀ ਬਣੇ ਅੱਤਵਾਦ ਤੋਂ ਨਜਿੱਠਣ ਲਈ ਪੀਐਮ ਮੋਦੀ ਦੇ ਇਕ ਵਿਸ਼ਵ ਪੱਧਰੀ ਸੰਮੇਲਨ ਕਰਵਾਉਣ ਦੇ ਪ੍ਰਸਤਾਵ ਦਾ ਫ੍ਰਾਂਸ ਨੇ ਸੁਆਗਤ ਕੀਤਾ ਹੈ। ਸੋਮਵਾਰ ਨੂੰ ਫ੍ਰਾਂਸ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਜੰਗ ਉਨ੍ਹਾਂ ਦੀ ਪਹਿਲੀਆਂ ਅਹਿਮ ਗੱਲਾਂ ਚ ਸ਼ਾਮਲ ਹੈ।

 

ਫ੍ਰਾਂਸ ਦੇ ਯੂਰਪੀ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ ਬਾਪਿਸਟ ਲੇਸੋਇਨ ਨੇ ਕਿਹਾ, ਅੱਤਵਾਦ ਨਾਲ ਜੰਗ ਕਰਨ ਲਈ ਹਰੇਕ ਪਹਿਲ ਦਾ ਸੁਅਗਤ ਹੈ ਕਿਉਂਕਿ ਹਰੇਕ ਦੇਸ਼ ਲਈ ਇਹ ਵੱਡਾ ਖਤਰਾ ਹੈ। ਉਨ੍ਹਾਂ ਕਿਹਾ ਕਿ ਇਸ ਮੱਦੇ ਤੇ ਇੱਕ ਜੁਟ ਹੋ ਕੇ ਕੰਮ ਕਰਨਾ ਚਹੀਦਾ ਹੈ।

 

ਉਨ੍ਹਾਂ ਕਿਹਾ ਕਿ ਅੱਤਵਾਦ ਜਲਵਾਯੂ ਪਰਿਵਰਤਨ ਵਾਂਗ ਇਕ ਵਿਸ਼ਵ ਚੁਣੌਤੀ ਹੈ। ਫ੍ਰਾਂਸ ਇਸ ਮੁੱਦੇ ਤੇ ਭਾਰਤ ਨਾਲ ਖੜ੍ਹਾ ਹੈ। ਸਾਡੇ ਸਬੰਧ ਕਾਫੀ ਮਜ਼ਬੂਤ ਹਨ। ਲੇਮੇਅਨ ਨੇ ਇੱਥੇ ਬਿਜਨਸ ਐਡਮਿਨਿਸਟ੍ਰੇਸ਼ਨ, ਇੰਜੀਅਰਰਿੰਗ ਤੇ ਡਿਜ਼ਾਈਨ ਦੇ ਖੇਤਰ ਚ ਫ੍ਰਾਂਸ ਦੇ ਸੰਸਥਾਨਾ ਚ ਪੜ੍ਹ ਚੁੱਕੇ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕਹੀਹ।

 

ਦੱਸਣਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਚ ਫ੍ਰਾਂਸ ਦੇ ਕਿਸੇ ਮੰਤਰੀ ਦਾ ਇਹ ਪਹਿਲਾਂ ਭਾਰਤ ਦੌਰਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:France supports proposal of PM Modi to organize a global conference against terrorism