ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੈਂਕੋ ਮੁਲੱਕਲ ਨੂੰ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਲਾਹਿਆ, ਗ੍ਰਿਫ਼ਤਾਰੀ ਵੀ ਸੰਭਵ

ਫ਼ਰੈਂਕੋ ਮੁਲੱਕਲ ਨੂੰ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਲਾਹਿਆ, ਗ੍ਰਿਫ਼ਤਾਰੀ ਵੀ ਸੰਭਵ

ਇੱਕ ਨਨ ਨਾਲ ਬਲਾਤਕਾਰ ਦੇ ਮਾਮਲੇ `ਚ ਫਸੇ ਫ਼ਰੈਂਕੋ ਮੁਲੱਕਲ ਨੂੰ ਜਲੰਧਰ ਦੇ ਬਿਸ਼ਪ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਅਹੁਦੇ ਤੋਂ ਲਾਂਭੇ ਕਰਨ ਦੇ ਹੁਕਮ ਵੈਟਿਕਨ ਸਿਟੀ (ਰੋਮ) ਤੋਂ ਆਏ ਹਨ। ਉਨ੍ਹਾਂ ਤੋਂ ਕੱਲ੍ਹ ਬੁੱਧਵਾਰ ਨੂੰ 7 ਘੰਟੇ ਪੁੱਛਗਿੱਛ ਕੀਤੀ ਗਈ ਸੀ ਤੇ ਅੱਜ ਵੀ ਇਹ ਖ਼ਬਰ ਲਿਖੇ ਜਾਣ ਤੱਕ ਪੁੱਛਗਿੱਛ ਜਾਰੀ ਹੈ।


ਇਸ ਦੌਰਾਨ ਕੇਰਲ ਦੇ ਡੀਜੀਪੀ ਲੋਕਨਾਥ ਬੇਹਰਾ ਨੇ ਦੱਸਿਆ ਕਿ ਫ਼ਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਬਾਰੇ ਅੰਤਿਮ ਫ਼ੈਸਲਾ ਅੱਜ ਸ਼ਾਮ ਤੱਕ ਜਾ ਭਲਕੇ ਤੱਕ ਲੈ ਲਿਆ ਜਾਵੇਗਾ। ਉਂਝ ਸੂਤਰਾਂ ਅਨੁਸਾਰ ਸਾਬਕਾ ਬਿਸ਼ਪ ਫ਼ਰੈਂਕੋ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਬਣੀ ਹੋਈ ਹੈ।

 

 


ਇਸ ਤੋਂ ਪਹਿਲਾਂ ਕੇਰਲ ਹਾਈ ਕੋਰਟ ਨੇ ਮੰਗਲਵਾਰ ਨੂੰ ਫ਼ਰੈਂਕੋ ਮੁਲੱਕਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ `ਤੇ ਸੁਣਵਾਈ ਕਰਨਾ ਪ੍ਰਵਾਨ ਕਰ ਲਿਆ ਸੀ। ਅਦਾਲਤ ਨੇ ਇਸ ਮਾਮਲੇ `ਚ ਸੂਬਾ ਸਰਕਾਰ ਨੂੰ ਵੀ ਆਪਣਾ ਇੱਕ ਹਲਫ਼ੀਆ ਬਿਆਨ ਦੇਣ ਲਈ ਆਖਿਆ ਹੈ।


ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ `ਤੇ ਦੋਸ਼ ਹੈ ਕਿ ਉਨ੍ਹਾਂ ਨੇ 2014 ਤੋਂ ਲੈ ਕੇ 2016 ਦੌਰਾਨ 13 ਵਾਰ ਇੱਕ ਨਨ (ਮਸੀਹੀ ਸਾਧਵੀ) ਨਾਲ ਬਲਾਤਕਾਰ ਕੀਤਾ ਸੀ।


ਅੱਜ ਵੀ ਫ਼ਰੈਂਕੋ ਮੁਲੱਕਲ ਵਿਰੁੱਧ ਕੇਰਲ `ਚ ਰੋਸ ਮੁਜ਼ਾਹਰੇ ਜਾਰੀ ਰਹੇ। ਕੋਟਾਇਮ `ਚ ਅੱਜ ਇਸ ਸਾਬਕਾ ਬਿਸ਼ਪ ਦੀ ਅਰਥੀ ਸਾੜੀ ਗਈ। ਪੁਲਿਸ ਨੇ ਇਲਾਕੇ `ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।   

ਫ਼ਰੈਂਕੋ ਮੁਲੱਕਲ ਨੂੰ ਜਲੰਧਰ ਬਿਸ਼ਪ ਦੇ ਅਹੁਦੇ ਤੋਂ ਲਾਹਿਆ, ਗ੍ਰਿਫ਼ਤਾਰੀ ਵੀ ਸੰਭਵ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Franco Mulakkal relieved from Pastoral duties