ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੈਂਕੋ ਮੁਲੱਕਲ ਦਾ 6 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ

ਫ਼ਰੈਂਕੋ ਮੁਲੱਕਲ ਦਾ 6 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ

ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ ਆਉਂਦੀ 6 ਅਕਤੂਬਰ ਤੱਕ ਨਿਆਇਕ ਹਿਰਾਸਤ `ਚ ਭੇਜ ਦਿੱਤਾ ਗਿਆ ਹੈ। ਫ਼ਰੈਂਕੋ ਮੁਲੱਕਲ ਨੂੰ ਇੱਕ ਨਨ (ਮਸੀਹੀ ਸਾਧਵੀ) ਨਾਲ ਬਲਾਤਕਾਰ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਵੀਰਵਾਰ ਨੁੰ ਕੇਰਲ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮੁਲਤਵੀ ਕਰ ਦਿੱਤੀ ਸੀ।


ਫ਼ਰੈਂਕੋ ਮੁਲੱਕਲ ਨੂੰ ਤਿੰਨ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕੁਝ ਬੇਚੈਨੀ ਮਹਿਸੂਸ ਹੋਈ ਤੇ ਸੀਨੇ `ਚ ਦਰਦ ਦੀ ਸਿ਼ਕਾਇਤ ਕੀਤੀ, ਤਾਂ ਉਨ੍ਹਾਂ ਨੂੰ ਕੁਝ ਚਿਰ ਲਈ ਹਸਪਤਾਲ ਵੀ ਦਾਖ਼ਲ ਕਰਵਾਉਣਾ ਪਿਆ ਸੀ। ਬਾਅਦ ਪੁਲਿਸ ਨੇ ਦੋ ਦਿਨ ਫਿਰ ਪੁੱਛਗਿੱਛ ਕੀਤੀ ਸੀ।


ਅੱਜ ਸੋਮਵਾਰ ਨੂੰ, ਕੋਟਾਇਮ ਦੀ ਅਦਾਲਤ ਨੇ ਸਾਬਕਾ ਬਿਸ਼ਪ ਨੂੰ 6 ਅਕਤੂਬਰ ਤੱਕ ਜੇਲ੍ਹ ਭੇਜ ਦਿੱਤਾ। ਫ਼ਰੈਂਕੋ ਮੁਲੱਕਲ ਭਾਰਤੀ ਰੋਮਨ ਕੈਥੋਲਿਕ ਚਰਚ ਦੇ ਪਹਿਲੇ ਅਜਿਹੇ ਬਿਸ਼ਪ ਹਨ, ਜਿਨ੍ਹਾਂ ਨੂੰ ਅਜਿਹੇ ਘਿਨਾਉਣੇ ਦੋਸ਼ ਲਈ ਜੇਲ੍ਹ ਜਾਣਾ ਪਿਆ ਹੈ।


ਬੀਤੇ ਜੂਨ ਮਹੀਨੇ, 43 ਸਾਲਾ ਨਨ, ਜੋ ‘ਮਦਰ ਸੁਪੀਰੀਅਰ` ਵੀ ਹੈ, ਨੇ ਪੁਲਿਸ ਕੋਲ ਸਿ਼ਕਾਇਤ ਕੀਤੀ ਸੀ ਕਿ ਫ਼ਰੈਂਕੋ ਮੁਲੱਕਲ ਨੇ 2014 ਤੋਂ ਲੈ ਕੇ 2016 ਤੱਕ 13 ਵਾਰ ਉਸ ਨਾਲ ਬਲਾਤਕਾਰ ਕੀਤਾ ਸੀ। ਇਹ ਪੀੜਤ ਨਨ ਪੰਜਾਬ ਸਥਿਤ ਇੱਕ ਮਸੀਹੀ ਸੰਸਥਾ ‘ਮਿਸ਼ਨਰੀਜ਼ ਆਫ਼ ਜੀਸਸ` ਦੀ ਵੀ ਮੈਂਬਰ ਹੈ, ਜੋ ਕੇਰਲ ਵਿੱਚ ਆਪਣੇ ਤਿੰਨ ਕਾਨਵੈਂਟ ਚਲਾਉਂਦੀ ਹੈ।


ਫ਼ਰੈਂਕੋ ਮੁਲੱਕਲ `ਤੇ ਨਨ ਨੂੰ ਗ਼ਲਤ ਤਰੀਕੇ ਕਿਸੇ ਥਾਂ `ਤੇ ਕੈਦ ਕਰਨ, ਬਲਾਤਕਾਰ ਕਰਨ, ਗ਼ੈਰ-ਕੁਦਰਤੀ ਤਰੀਕੇ ਸੰਭੋਗ ਕਰਨ ਤੇ ਅਪਰਾਧਕ ਢੰਗ ਨਾਲ ਡਰਾਉਣ-ਧਮਕਾਉਣ ਜਿਹੇ ਸੰਗੀਨ ਦੋਸ਼ ਹਨ।


ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਸ ਮਾਮਲੇ `ਚ ਪੁਲਿਸ ਨੇ 81 ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਤੇ ਹਾਲੇ ਹੋਰ ਬਹੁਤ ਸਾਰੇ ਗਵਾਹਾਂ ਤੋਂ ਪੁੱਛਗਿੱਛ ਹਾਲੇ ਬਾਕੀ ਹੈ।


ਫ਼ਰੈਂਕੋ ਮੁਲੱਕਲ ਨੇ ਪਹਿਲਾਂ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਅਦਾਲਤ ਨੇ ਉਹ ਜ਼ਮਾਨਤ ਅਰਜ਼ੀ ਮੁਲਤਵੀ ਕਰ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Franco Mulakkal sent to Judicial Remand till 6th Oct