ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੈਂਕੋ ਮੁਲੱਕਲ ਦਾ 24 ਸਤੰਬਰ ਤੱਕ ਪੁਲਿਸ ਰਿਮਾਂਡ, ਜ਼ਮਾਨਤ ਅਰਜ਼ੀ ਰੱਦ

ਫ਼ਰੈਂਕੋ ਮੁਲੱਕਲ ਦਾ 24 ਸਤੰਬਰ ਤੱਕ ਪੁਲਿਸ ਰਿਮਾਂਡ, ਜ਼ਮਾਨਤ ਅਰਜ਼ੀ ਰੱਦ

ਇੱਕ ਨਨ (ਮਸੀਹੀ ਸਾਧਵੀ) ਨਾਲ ਕਥਿਤ ਬਲਾਤਕਾਰ ਦਾ ਸਾਹਮਣਾ ਕਰ ਰਹੇ ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ 24 ਸਤੰਬਰ ਤੱਕ ਪੁਲਿਸ ਹਿਰਾਸਤ `ਚ ਭੇਜ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਅੱਜ ਫ਼ਰੈਂਕੋ ਮੁਲੱਕਲ ਨੂੰ ਇੱਕ ਮੈਜਿਸਟ੍ਰੇਟ ਦੀ ਅਦਾਲਤ `ਚ ਪੇਸ਼ ਕੀਤਾ ਗਿਆ ਸੀ।


ਇਸ ਤੋਂ ਪਹਿਲਾਂ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ 2014 ਤੋਂ 2016 ਤੱਕ ਦੇ ਵਿਚਕਾਰ ‘ਮੁਲਜ਼ਮ ਫ਼ਰੈਂਕੋ ਮੁਲੱਕਲ ਨੇ ਨਨ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ ਤੇ ਗ਼ੈਰ-ਕੁਦਰਤੀ ਸੰਭੋਗ ਵੀ ਕੀਤਾ। ਨਨ ਨਾਲ ਅਜਿਹਾ 13 ਵਾਰ ਕੀਤਾ ਗਿਆ। ਫਿਰ 6 ਮਈ, 2014 ਨੂੰ ਬਿਸ਼ਪ ਮੁਲੱਕਲ ਨੇ ਨਨ ਨੂੰ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਆਪਣੇ ਨਾਲ ਵਾਪਰੀ ਕਿਸੇ ਵੀ ਹਰਕਤ ਬਾਰੇ ਕਿਸੇ ਨੂੰ ਦੱਸਿਆ, ਤਾਂ ਉਸ ਦੇ ਬਹੁਤ ਭੈੜੇ ਨਤੀਜੇ ਨਿੱਕਲਣਗੇ। ਨਨ ਨੇ ਪੁਲਿਸ ਨੂੰ ਦੱਸਿਆ ਕਿ ਬਿਸ਼ਪ ਤਦ 5 ਮਈ, 2014 ਨੂੰ ਉਸ ਨਾਲ ਜਿਨਸੀ ਸਬੰਧ ਬਣਾਉਣ ਲਈ ਹੀ ਆਇਆ ਸੀ। ਉਸ ਨੇ ਉਸ ਨੂੰ ਰਾਤੀਂ 10:48 ਵਜੇ ਗੈਸਟ ਹਾਊਸ ਦੇ ਕਮਰਾ ਨੰਬਰ 20 `ਚ ਬੰਦ ਕਰ ਦਿੱਤਾ ਤੇ ਉਸ ਨਾਲ ਜਬਰ-ਜਨਾਹ ਕੀਤਾ।` ਫ਼ਰੈਂਕੋ ਮੁਲੱਕਲ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

 

 


ਫ਼ਰੈਂਕੋ ਮੁਲੱਕਲ ਨੇ ਸ਼ੁੱਕਰਵਾਰ ਸ਼ਾਮੀਂ ਆਪਣੀ ਛਾਤੀ `ਚ ਦਰਦ ਦੀ ਸਿ਼ਕਾਇਤ ਵੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕੋਟਾਯਮ ਦੇ ਸਰਕਾਰੀ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਸੀ ਪਰ ਮਾਮੂਲੀ ਟੈਸਟਾਂ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਨੂੰ ਏਰਨਾਕੁਲਮ ਜਿ਼ਲ੍ਹੇ ਦੇ ਮੈਡੀਕਲ ਕਾਲਜ ਹਸਪਤਾਲ ਦੇ ਕਾਰਡੀਓਲੌਜੀ ਸੈਕਸ਼ਨ `7ਚ ਛੇ ਘੰਟਿਆਂ ਤੱਕ ਰੱਖਿਆ ਗਿਆ ਸੀ। ਇਸ ਵੇਲੇ ਉਨ੍ਹਾਂ ਦੀ ਹਾਲਤ ਬਿਲਕੁਲ ਦਰੁਸਤ ਦੱਸੀ ਜਾਂਦੀ ਹੈ।


ਇਸ ਤੋਂ ਪਹਿਲਾਂ ਲਗਾਤਾਰ ਤਿੰਨ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਫ਼ਰੈਂਕੋ ਮੁਲੱਕਲ ਨੂੰ ਸ਼ੁੱਕਰਵਾਰ ਸ਼ਾਮੀਂ ਗ੍ਰਿਫ਼ਤਾਰ ਕੀਤਾ ਗਿਆ ਸੀ।


54 ਸਾਲਾ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਪਿਛਲੇ ਕਈ ਦਿਨਾਂ ਤੋਂ ਕੇਰਲ ਦੇ ਕਈ ਸ਼ਹਿਰਾਂ `ਚ ਰੋਸ ਮੁਜ਼ਾਹਰੇ ਚੱਲ ਰਹੇ ਸਨ; ਜਿਨ੍ਹਾਂ ਵਿੱਚ ਸ਼ਾਮਲ ਹੋਣ ਵਾਲੇ ਜਿ਼ਆਦਾਤਰ ਮਸੀਹੀ ਹੀ ਹਨ। ਉਹ ਸਾਬਕਾ ਬਿਸ਼ਪ ਫ਼ਰੈਂਕੋ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਮੁਲਜ਼ਮ ਫ਼ਰੈਂਕੋ ਦੀ ਗ੍ਰਿਫ਼ਤਾਰੀ ਦੇ ਬਾਵਜੂਦ ਇਹ ਮੁਜ਼ਾਹਰੇ ਕੱਲ੍ਹ ਦੇਰ ਸ਼ਾਮ ਤੱਕ ਵੀ ਜਾਰੀ ਸਨ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Franco Mulakkal sent to Police custody till 24th Sept