ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10ਵੀਂ ਜਮਾਤ ਦੇ ਵਿਦਿਆਰਥੀ ਦਾ ਕੈਂਚੀ ਮਾਰ ਕੇ ਕਤਲ

ਤਾਮਿਲਨਾਡੂ ਦੇ ਕੋਡੈਕਟਨਾਲ ਜ਼ਿਲ੍ਹੇ ਦੇ ਇਕ ਰਿਹਾਇਸ਼ੀ ਸਕੂਲ ਚ 10ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੇ ਹੀ ਦੋਸਤ ਦਾ ਕਥਿਤ ਤੌਰ ਤੇ ਕੈਂਚੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦਸਿਆ ਕਿ ਕ੍ਰਿਕਟ ਖੇਡਦੇ ਸਮੇਂ ਦੋਨਾਂ ਵਿਦਿਆਰਥੀਆਂ ਵਿਚਾਲੇ ਝਗੜਾ ਹੋ ਗਿਆ ਜਿਸ ਦੌਰਾਨ ਇਹ ਘਟਨਾ ਵਾਪਰ ਗਈ।

 

ਪੁਲਿਸ ਨੇ ਦਸਿਆ ਕਿ ਦੋਸ਼ੀ ਨਾਬਾਲਿਗ ਵਿਦਿਆਰਥੀ ਨੇ ਸੋਮਵਾਰ ਨੂੰ ਆਪਣੇ ਜਮਾਤੀ ਐਸ ਕਪਿਲ ਰਾਘਵੇਂਦਰ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ। ਰਾਘਵੇਂਦਰ ਨੇ ਹਸਪਤਾਲ ਲਿਜਾਂਦੇ ਸਮੇਂ ਰਾਹ ਚ ਦਮ ਤੋੜ ਦਿੱਤਾ।

 

ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀ ਵਿਦਿਆਰਥੀ ਨੇ ਕਥਿਤ ਤੌਰ ਤੇ ਦਸਿਆ ਕਿ ਉਸ ਨੇ ਆਪਣੀ ਜਮਾਤੀ ਦਾ ਕਤਲ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਬੁੱਧਵਾਰ ਨੂੰ ਇਥੇ ਨਿਆਇਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਿਸ ਨੇ ਉਸ ਨੂੰ ਸਲੇਮ ਜ਼ਿਲ੍ਹੇ ਦੇ ਇਕ ਬਾਲ ਸੁਧਾਰ ਘਰ ਵਿਖੇ ਭੇਜ ਦਿੱਤਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Friend killed 10th class student with scissor