ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

50 ਲੱਖ ਲਈ ਦੋਸਤ ਦਾ ਕਤਲ, ਲਾਸ਼ ਦੇ ਟੋਟੇ ਕਰ ਕੇ ਪ੍ਰੈਸ਼ਰ ਕੁੱਕਰ ’ਚ ਪਕਾਏ

50 ਲੱਖ ਲਈ ਦੋਸਤ ਦਾ ਕਤਲ, ਲਾਸ਼ ਦੇ ਟੋਟੇ ਕਰ ਕੇ ਪ੍ਰੈਸ਼ਰ ਕੁੱਕਰ ’ਚ ਪਕਾਏ

ਉੱਤਰ ਪ੍ਰਦੇਸ਼ ਦੇ ਆਗਰਾ ’ਚ ਇੱਕ ਵਿਅਕਤੀ ਨੇ ਦੋਸਤ ਨੂੰ ਪਹਿਲਾਂ 50 ਲੱਖ ਰੁਪਏ ਦੀ ਫਿਰੌਤੀ ਲਈ ਅਗ਼ਵਾ ਕਰ ਲਿਆ। ਫਿਰੌਤੀ ਮੰਗਣ ਤੋ਼ ਪਹਿਲਾਂ ਹੀ ਪੀੜਤ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਫਿਰ ਮੁਲਜ਼ਮ ਨੇ ਲਾਸ਼ ਨੂੰ ਟਿਕਾਣੇ ਲਾਉਣ ਲਈ ਉਸ ਦੇ ਟੋਟੇ–ਟੋਟੇ ਕਰ ਕੇ ਉਨ੍ਹਾਂ ਅੰਗਾਂ ਨੂੰ ਪ੍ਰੈਸ਼ਰ–ਕੁੱਕਰ ਵਿੱਚ ਪਕਾ ਦਿੱਤਾ; ਤਾਂ ਜੋ ਉਨ੍ਹਾਂ ਦੀ ਸ਼ਨਾਖ਼ਤ ਨਾ ਹੋ ਸਕੇ।

 

 

ਪੁਲਿਸ ਨੇ ਦੱਸਿਆ ਕਿ ਆਗਰਾ ਦੇ ਕਿਰਾਵਲੀ ਨਿਵਾਸੀ ਧਰਮੇਂਦਰ ਤਿਵਾੜੀ ਇੱਕ ਕੰਪਿਊਟਰ ਆਪਰੇਟਰ ਸੀ। 18 ਅਕਤੂਬਰ ਨੂੰ ਉਹ ਭੇਤ ਭਰੇ ਹਾਲਾਤ ਵਿੱਚ ਉਹ ਲਾਪਤਾ ਹੋ ਗਿਆ। ਕਾਫ਼ੀ ਖੋਜ ਤੋਂ ਬਾਅਦ ਜਦੋਂ ਪਤਾ ਨਾ ਚੱਲਿਆ, ਤਦ ਧਰਮਿੰਦਰ ਦੇ ਪਿਤਾ ਨੇ ਅਛਨੇਰਾ ਥਾਣੇ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ।

 

 

ਪੁਲਿਸ ਦੀ ਖੋਜਬੀਨ ਤੋਂ ਬਾਅਦ ਪਤਾ ਚੱਲਿਆ ਕਿ ਧਰਮੇਂਦਰ ਨੂੰ ਆਖ਼ਰੀ ਵਾਰ ਲਲਿਤ ਨਾਂਅ ਦੇ ਨੌਜਵਾਨ ਨਾਲ ਵੇਖਿਆ ਗਿਆ ਸੀ। ਇਹ ਵਿਡੀਓ ਫ਼ੁਟੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਫਿਰ ਲਲਿਤ ਦੀ ਸ਼ਨਾਖ਼ਤ ਹੋ ਗਈ।

 

 

ਉਸ ਤੋਂ ਬਾਅਦ ਪੁਲਿਸ ਬਿਚਪੁਰੀ ਮਾਰਗ ਉੱਤੇ ਮੰਗੋਲੀਆ ਕਾਲੋਨੀਆ ’ਚ ਲਲਿਤ ਬੋਦਲਾ ਦੇ ਘਰ ਪੁੱਜੀ। ਲਲਿਤ ਆਪਣੀ ਮਾਂ ਸ਼ਾਲਿਨੀ ਤੇ ਭਰਾ ਰੋਹਿਤ ਨਾਲ ਰਹਿੰਦਾ ਹੈ। 'ਇੰਡੀਆ ਟੂਡੇ' ਅਤੇ 'ਆਜ ਤੱਕ' ਦੀ ਰਿਪੋਰਟ ਮੁਤਾਬਕ ਪੁਲਸ ਨੇ ਉਨ੍ਹਾਂ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਿਆ, ਤਾਂ ਪਤਾ ਲੱਗਾ ਕਿ ਲਲਿਤ ਨੇ ਆਪਣਾ ਕਰਜ਼ਾ ਉਤਾਰਨ ਲਈ 50 ਲੱਖ ਰੁਪਏ ਦੀ ਫਿਰੌਤੀ ਵਸੂਲਣ ਦੀ ਯੋਜਨਾ ਉਲੀਕੀ ਸੀ। ਇਸੇ ਲਈ ਉਸ ਨੇ ਧਰਮਿੰਦਰ ਨੂੰ ਅਗ਼ਵਾ ਕਰ ਲਿਆ ਸੀ।

 

 

ਲਲਿਤ ਨੇ ਧਰਮੇਂਦਰ ਨੂੰ ਕਿਸੇ ਬਹਾਨੇ ਆਪਣੇ ਘਰ ਸੱਦਿਆ ਤੇ ਕੌਫ਼ੀ ਵਿੱਚ ਉਸ ਨੂੰ ਕੁਝ ਮਿਲਾ ਕੇ ਪਿਆ ਦਿੱਤਾ। ਉਸ ਤੋਂ ਬਾਅਦ ਇੰਜੈਕਸ਼ਨ ਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਬਾਅਦ ’ਚ ਉਸ ਦੇ ਹੱਥ–ਪੈਰ ਤੇ ਮੂੰਹ ਟੇਪ ਨਾਲ ਬੰਨ੍ਹ ਕੇ ਉਸ ਨੁੰ ਕਮਰੇ ਵਿੱਚ ਬੰਦ ਕਰ ਦਿੱਤਾ।

 

 

ਮੂੰਹ ਬੰਨ੍ਹਿਆ ਹੋਣ ਕਾਰਨ ਧਰਮੇਂਦਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਲਲਿਤ ਨੂੰ ਜਦੋ਼ ਪਤਾ ਲੱਗਾ ਕਿ ਉਸ ਦੀ ਫਿਰੌਤੀ ਵਸੂਲਣ ਦੀ ਯੋਜਨਾ ਨਾਕਾਮ ਹੋ ਗਈ ਹੈ; ਤਦ ਉਸ ਨੂੰ ਲਾਸ਼ ਟਿਕਾਣੇ ਲਾਉਣ ਦੀ ਚਿੰਤਾ ਹੋ ਗਈ। ਉਸ ਤੋਂ ਬਾਅਦ ਉਸ ਨੇ ਲਾਸ਼ ਦੇ ਟੋਟੇ ਕਰ ਕੇ ਉਨ੍ਹਾਂ ਨੂੰ ਪ੍ਰੈਸ਼ਰ–ਕੁੱਕਰ ਵਿੱਚ ਪਕਾਉਣ ਜਿਹਾ ਕਾਰਾ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Friend murdered for 50 lakh Body Parts Cooked in Pressure Cooker