ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਗਰਮੱਛ ਦੇ ਮੂੰਹ ’ਚੋਂ ਕੱਢ ਲਿਆਏ ਦੋਸਤ ਦੀ ਜ਼ਿੰਦਗੀ

ਮਗਰਮੱਛ ਦੇ ਮੂੰਹ ’ਚੋਂ ਕੱਢ ਲਿਆਏ ਦੋਸਤ ਦੀ ਜ਼ਿੰਦਗੀ

ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ 14 ਸਾਲਾ ਇਕ ਲੜਕੇ ਨੂੰ ਮਗਰਮੱਛ ਨੇ ਫੜ ਲਿਆ, ਪ੍ਰੰਤੂ ਉਸਦੇ ਦੋਸਤਾਂ ਨੇ ਚੌਕਸੀ ਨਾਲ ਕੰਮ ਕਰਦਿਆਂ ਉਸ ਨੂੰ ਬਚਾ ਲਿਆ। ਸੰਦੀਪ ਕਮਲੇਸ਼ ਪਰਮਾਰ ਅਤੇ ਉਸਦੇ ਦੋਸਤ ਸਾਬਰਕਾਂਠਾ ਦੇ ਗੁਣਭਖਾਰੀ ਪਿੰਡ ਵਿਚ ਇਕ ਨਦੀ ਵਿਚ ਸੋਮਵਾਰ ਨੂੰ ਤੈਰਨ ਗਏ ਸਨ, ਤਾਂ ਇਕ ਮਗਰਮੱਛ ਨੇ ਸੰਦੀਪ ਦੇ ਸੱਜੇ ਪੈਰ ਨੂੰ ਆਪਣੇ ਜਬਾੜੇ ਨਾਲ ਫੜ ਲਿਆ।

 

ਜ਼ਿੰਦਗੀ ਲਈ ਜਦੋਜਹਿਦ ਕਰ ਰਿਹਾ ਸੰਦੀਪ ਮਦਦ ਲਈ ਚੀਕਿਆ ਤਾਂ ਉਸਦਾ ਦੋਸਤ ਉਸ ਵੱਲ ਭਜਿਆ ਅਤੇ ਉਸਨੇ ਮਗਰਮੱਛ ਉਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਮਗਰ ਮੱਛ ਨੇ ਸੰਦੀਪ ਦਾ ਪੈਰ ਛੱਡ ਦਿੱਤਾ ਅਤੇ ਉਸਦੇ ਦੋਸਤ ਉਸ ਨੂੰ ਨਦੀ ਕਿਨਾਰੇ ਲੈ ਆਏ। ਸੰਦੀਪ ਨੂੰ ਖੇੜ ਬ੍ਰਹਮ ਸ਼ਹਿਰ ਵਿਚ ਇਕ ਸਿਵਿਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

 

ਹਸਪਤਾਲ ਦੇ ਸੁਪਰਡੈਂਟ ਡਾ. ਅਸ਼ਿਵਨ ਗੜਵੀ ਨੇ ‘ਪੀਟੀਆਈ ਭਾਸ਼ਾ ਨੂੰ ਮੰਗਲਵਾਰ ਨੂੰ ਫੋਨ ਉਤੇ ਦੱਸਿਆ ਕਿ ਸੰਦੀਪ ਦੇ ਗੋਡੇ ਦੇ ਹੇਠਾਂ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ ਹੈ। ਉਨ੍ਹਾਂ ਸੰਦੀਪ ਦੀ ਜਾਨ ਬਚਾਉਣ ਲਈ ਉਸਦੇ ਮਿੱਤਰਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਮਦਦ ਦੇਣ ਦੇ ਬਾਅਦ ਅਸੀਂ ਉਸ ਨੂੰ ਵਧੀਆ ਇਲਾਜ ਲਈ ਹਿਮਤਨਗਰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ। ਸੰਦੀਪ ਦੇ ਪਿਤਾ ਨੇ ਵੀ ਉਸਦੇ ਮਿੱਤਰਾਂ ਦਾ ਧੰਨਵਾਦ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:friends save their friend life from a crocodile in gujarat