ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰ ਤੋਂ ਬੁਲੇਟ ਰੇਲ ਤਕ, ਭਾਰਤ-ਜਾਪਾਨ ਸਬੰਧਾਂ ਨੇ ਲੰਬਾ ਪੈਂਡਾ ਕੀਤਾ ਤੈਅ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਜਾਪਾਨ ਦੇ ਕੋਬੇ ਵਿਖੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਆਪਣੇ ਸੰਬੋਧਨ ਕਿਹਾ ਕਿ ਨਵੇਂ ਭਾਰਤ ਚ ਭਾਰਤ ਅਤੇ ਜਪਾਨ ਵਿਚਾਲੇ ਰਿਸ਼ਤੇ ਹੋਰ ਡੂੰਘੇ ਹੋਣਗੇ।

 

ਮੋਦੀ ਨੇ ਜਾਪਾਨ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ਜਦੋਂ ਦੁਨੀਆ ਦੇ ਨਾਲ ਭਾਰਤ ਦੇ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਜਾਪਾਨ ਦਾ ਇਸ ਚ ਮਹੱਤਵਪੂਰਨ ਸਥਾਨ ਹੈ। ਇਹ ਸਦੀਆਂ ਪੁਰਾਣੇ ਸਬੰਧ ਹਨ। ਇਕ ਦੂਜੇ ਦੇ ਸਭਿਆਚਾਰ ਅਤੇ ਸਭਿਅਤਾ ਪ੍ਰਤੀ ਆਪਣੇਪਨ, ਸਦਭਾਵਨਾ ਅਤੇ ਸਤਿਕਾਰ ਦੀ ਭਾਵਨਾ ਹੈ।

 

ਮੋਦੀ ਨੇ ਕਿਹਾ, ਲਗਭਗ ਦੋ ਦਹਾਕੇ ਪਹਿਲਾਂ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਜਾਪਾਨੀ ਪ੍ਰਧਾਨ ਮੰਤਰੀ ਯੋਸ਼ਿਰੋ ਮੋਰੀ ਨੇ ਇਕੱਠੇ ਮਿਲ ਕੇ ਸਾਡੇ ਰਿਸ਼ਤਿਆਂ ਨੂੰ ਵਿਸ਼ਵ ਹਿੱਸੇਦਾਰੀ ਦਾ ਰੂਪ ਦਿੱਤਾ। ਸਾਲ 2014 ਚ ਪ੍ਰਧਾਨ ਮੰਤਰੀ ਬਣਨ ਮਗਰੋਂ ਮੈਨੂੰ ਮੇਰੇ ਪਿਆਰੇ ਮਿੱਤਰ ਸ਼ਿੰਜੋ ਆਬੇ ਦੇ ਨਾਲ ਸਾਡੀ ਮਿੱਤਰਤਾ ਨੂੰ ਪ੍ਰਗਟਾਉਣ ਦਾ ਮੌਕਾ ਮਿਲਿਆ। ਨਿਊ ਇੰਡੀਆ ਚ ਇਹ ਰਿਸ਼ਤੇ ਹੋਰ ਮਜ਼ਬੂਤ ਹੋਣਗੇ।

 

ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਲੋਕਤਾਂਤਰਿਕ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਪ੍ਰਗਟਾਇਆ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਚ 61 ਕਰੋੜ ਵੋਟਰਾਂ ਨੇ ਹਿੱਸਾ ਲਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:From cars to bullet trains India-Japan ties have come a long way says PM Modi