ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LPG ਤੋਂ ਲੈ ਕੇ ਪੁਲਾੜ ਤੱਕ, ਭਾਰਤ-ਭੂਟਾਨ ਵਿਚਕਾਰ 10 ਖੇਤਰਾਂ 'ਚ ਸਮਝੌਤਾ

 

ਭਾਰਤ ਅਤੇ ਭੂਟਾਨ ਨੇ ਪੁਲਾੜ, ਵਿਗਿਆਨ, ਇੰਜੀਨੀਅਰਿੰਗ, ਨਿਆਂਇਕ ਅਤੇ ਸੰਚਾਰ ਸਮੇਤ 10 ਖੇਤਰਾਂ ਵਿੱਚ ਸਹਿਯੋਗ ਲਈ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ। ਭੂਟਾਨ ਦੀ ਦੋ ਦਿਨਾਂ ਦੀ  ਯਾਤਰਾ ਉੱਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਥੋ ਦੇ ਪ੍ਰਧਾਨ ਮੰਤਰੀ ਲੋਤੇਯ ਸ਼ੇਰਿੰਗ ਵਿਚਕਾਰ ਪ੍ਰਤੀਨਿਧੀ ਪੱਧਰੀ ਗੱਲਬਾਤ ਤੋਂ ਬਾਅਦ ਇਨ੍ਹਾਂ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ।

 

ਪੁਲਾੜ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਡਾਇਰੈਕਟਰ ਅਤੇ ਭੂਟਾਨ ਦੇ ਸੂਚਨਾ ਅਤੇ ਸੰਚਾਰ ਮੰਤਰਾਲੇ ਦੇ ਡਾਇਰੈਕਟਰ ਦੁਆਰਾ ਦਸਤਖ਼ਤ ਕੀਤੇ। ਇਹ ਭੂਟਾਨ ਨੂੰ ਸੰਚਾਰ, ਜਨਤਕ ਪ੍ਰਸਾਰਣ ਅਤੇ ਆਫ਼ਤ ਪ੍ਰਬੰਧਨ ਦੇ ਖੇਤਰਾਂ ਵਿੱਚ ਸਹਾਇਤਾ ਕਰੇਗਾ। ਵਾਧੂ ਬੈਂਡਵਿਡਥ ਅਤੇ ਟ੍ਰਾਂਸਪੋਰਡਰ ਵੀ ਭੂਟਾਨ ਦੀਆਂ ਜ਼ਰੂਰਤਾਂ ਅਨੁਸਾਰ ਪ੍ਰਦਾਨ ਕੀਤੇ ਜਾਣਗੇ।

 

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਡਾਇਰੈਕਟਰ ਜਨਰਲ ਅਰਵਿੰਦ ਹਾਂਡਾ ਅਤੇ ਭੂਟਾਨ ਦੇ ਸੂਚਨਾ ਅਤੇ ਸੰਚਾਰ ਮੰਤਰਾਲੇ ਦੇ ਕਾਰਜਕਾਰੀ ਸਕੱਤਰ ਪੇਂਬਾ ਵਾਂਗਚੁਕ ਦੁਆਰਾ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿਚ ਸਹਿਯੋਗ ਲਈ ਦਸਤਖ਼ਤ ਕੀਤੇ ਗਏ। ਸਿੱਖਿਆ ਅਤੇ ਗਿਆਨ ਦੇ ਖੇਤਰ ਵਿਚ ਸਹਿਯੋਗ ਲਈ ਭਾਰਤ ਵਿਚ ਰਾਸ਼ਟਰੀ ਗਿਆਨ ਨੈਟਵਰਕ ਦੇ ਪ੍ਰਾਜੈਕਟ ਨਿਰਦੇਸ਼ਕ ਆਰ ਐਸ ਮਨੀ ਅਤੇ ਭੂਟਾਨ ਦੇ ਸੰਚਾਰ ਮੰਤਰਾਲੇ ਦੇ ਡਾਇਰੈਕਟਰ ਜਿਗਮੇ ਤੇਂਜਿਨ ਵੱਲੋਂ ਦਸਤਖ਼ਤ ਕੀਤੇ ਗਏ।

 

PM Modi in Bhutan : ਥਿੰਪੂ ਵਿੱਚ ਪੀਐਮ ਮੋਦੀ ਨੂੰ ਦਿੱਤਾ ਗਿਆ ‘ਗਾਰਡ ਆਫ ਆਨਰ’
 

ਦੋਵਾਂ ਦੇਸ਼ਾਂ ਨੇ ਊਰਜਾ ਦੇ ਖੇਤਰ ਵਿੱਚ ਸਹਿਯੋਗ ਲਈ ਇਕ ਸਮਝੌਤਾ ਵੀ ਕੀਤਾ ਅਤੇ ਇਸ ਵਿੱਚ ਬਿਜਲੀ ਖ਼ਰੀਦ ਲਈ ਸਮਝੌਤੇ 'ਤੇ ਭਾਰਤ ਦੀ ਪੀਟੀਸੀ ਇੰਡੀਆ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੀਪਕ ਅਮਿਤਾਭ ਅਤੇ ਉਥੋ ਦੇ ਡ੍ਰਕ ਗ੍ਰੀਨ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਡੀ ਰਿੰਜਿਨ ਨੇ ਦਸਤਖ਼ਤ ਕੀਤੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:From LPG to space India and Bhutan ties beyond hydro power