ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਗਲਸਰਾਏ ਜੰਕਸ਼ਨ ਬਣਿਆ ਪੰਡਿਤ ਦੀਨ ਦਿਆਲ ਉਪਾਧਿਆਏ ਰੇਲਵੇ ਸਟੇਸ਼ਨ

ਮੁਗਲਸਰਾਏ ਰੇਲਵੇ ਸਟੇਸ਼ਨ ਦੇ ਨਾਂ ਦਾ ਇਤਿਹਾਸ ਐਤਵਾਰ ਨੂੰ 138 ਸਾਲਾਂ ਮਗਰੋਂ ਸਮਾਪਤ ਹੋ ਗਿਆ। ਦੇਸ਼ ਦੇ ਸਭ ਤੋਂ ਪੁਰਾਣੇ ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਅੱਜ ਤੋਂ ਬਦਲ ਕੇ ਦੀਨ ਦਿਆਲ ਉਪਾਧਿਆਏ ਜੰਕਸ਼ਨ ਕਰ ਦਿੱਤਾ ਗਿਆ। ਇਸ ਸਬੰਧੀ ਅੱਜ ਇਕ ਖਾਸ ਪ੍ਰੋਗਰਾਮ ਰੱਖਿਆ ਗਿਆ ਜਿਸ `ਚ ਰੇਲ ਮੰਤਰੀ ਪੀਊਸ਼ ਗੋਇਲ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਮੌਜੂਦ ਰਹੇ । ਰੇਲ ਮੰਤਰੀ ਪੀਊਸ਼ ਗੋਇਲ ਇਸ ਸਟੇਸ਼ਨ ਦਾ ਨਾਂ ਬਦਲ ਕੇ ਦੀਨ ਦਿਆਲ ਉਪਾਧਿਆਏ ਦੇ ਨਾਂ `ਤੇ ਰੱਖੇ ਜਾਣ ਦੀ ਅਧਿਕਾਰਕ ਘੋਸ਼ਣਾ ਕੀਤੀ।
 
ਇਸ ਮਗਰੋਂ ਉਹ ਨਵੀਂ ਟਰੇਨ ਇਕਾਤਮਤਾ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪੂਰੇ ਰੇਲਵੇ ਸਟੇਸ਼ਨ ਨੂੰ ਕੇਸਰੀ ਰੰਗ `ਚ ਰੰਗਿਆ ਗਿਆ । ਇਸ ਪ੍ਰੋਗਰਾਮ `ਚ ਰੇਲ ਰਾਜਮੰਤਰੀ ਮਨੋਜ ਸਿਨ੍ਹਾ, ਉਪ-ਮੁੱਖਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਅਤੇ ਦੂਜੇ ਸੀਨੀਅਰ ਭਾਜਪਾ ਨੇਤਾ ਵੀ ਮੌਜੂਦ ਰਹੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mugalasarae jagasana became Pandit Deen Dayal Upadhyay railway station